ਬਾਰਾਮੁਲਾ/ਜੰਮੂ ਕਸ਼ਮੀਰ  : ਅਕਾਲ ਪੁਰਖ ਦੀ ਕਾਰਕਰਦਗੀ ਅਜੀਬ ਹੈ। ਧਰਤੀ ਸੂਰਜ ਦੇ ਗਿਰਦ ਘੁੰਮਦੀ ਹੈ ਤੇ ਆਪਣਾ ਰੋਜ਼ਾਨਾ/ਸਾਲਾਨਾ ਚੱਕਰ 24 ਘੰਟੇ ਤੇ 365 ਦਿਨ੍ਹਾਂ ’ਚ ਪੂਰਾ ਕਰਦੀ ਹੈ। ਇਸ ਤੋਂ ਇਲਾਵਾ ਲੀਪ ਸਾਲ ਵੀ ਹੁੰਦਾ ਹੈ ਜਿਸ ਵਿੱਚ 365+1=366 ਦਿਨ ਹੁੰਦੇ ਹਨ। ਇਸ ਕਰਕੇ 366 ਦਿਨਾਂ ਵਾਲਾ ਸਾਲ ਲੀਪ ਸਾਲ ਅਖਵਾਉਂਦਾ ਹੈ। ਜਿਸ ਵਿੱਚ ਚਾਰ ਸਾਲ ਤੱਕ 28 ਫਰਵਰੀ ਵਿੱਚ 6 ਘੰਟੇ ਚਾਰ ਵਾਰ ਜੋੜਨ ਕਾਰਨ 29 ਫਰਵਰੀ ਦਾ ਮਹੀਨਾ ਬਣਦਾ ਹੈ। ਜੋ 29 ਫਰਵਰੀ ਨੂੰ ਜਨਮ ਲੈਂਦਾ ਹੈ। ਉਸ ਦਾ ਜਨਮ 4 ਸਾਲ ਬਾਅਦ ਆਉਂਦਾ ਹੈ। ਬਹੁਤ ਘੱਟ ਗਿਣਤੀ ’ਚ ਲੋਕ ਹਨ ਜੋ 29 ਫਰਵਰੀ ਨੂੰ ਪੈਦਾ ਹੁਦੇ ਹਨ। ਕਈ ਲੋਕਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁਦੀ। ਬਾਰਾਮੂਲਾ/ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਵਿਕਰਮ ਸਿੰਘ ਬਾਲੀ ਜੋ ਸਾਇਸ ਸਬਧੀ ਖੋਜਾਂ ਨਾਲ ਸਬਧ ਰੱਖਦੇ ਹਨ, ਉਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਕਈ ਖੋਜਾਂ ਕੀਤੀਆਂ। ਅੱਜ ਚੜ੍ਹਦੀਕਲਾ ਟਾਈਮ ਟੀ.ਵੀ.ਚੈਨਲ ਪਟਿਆਲਾ ਵਿਖੇ ਪੁੱਜ ਕੇ ਉਨ੍ਹਾਂ ਦੱਸਿਆ ਕਿ ਉਹ ਆਪਣੇ ਜਨਮ ਦਿਨ ਬਾਰੇ ਨਵੀਂ ਖੋਜ ਹਰ ਲੀਪ ਸਾਲ ਵਿੱਚ ਰੱਖਦੇ ਹਨ।
1. 29 ਫਰਵਰੀ ਸਨ 2000, ਵਿਕਰਮ ਸਿਘ ਬਾਲੀ ਨੇ ਪਹਿਲੀ ਵਾਰ ਨਵੀਂ ਖੋਜ ਕਰਕੇ ਆਪਣੇ ਮਾਤਾ ,ਪੁਸ਼ਪਰਾਜ ਕੌਰ ਬਾਲੀ ਪਿਤਾ ਤਿਰਲੋਕ ਸਿਘ ਬਾਲੀ,ਪਰਿਵਾਰ ਸਮੇਤ ਆਪਣੇ ਜੱਦੀ ਪਿਡ ਜ਼ਿਲ੍ਹਾ ਬਾਰਾਮੁਲਾ ਵਿੱਚ ਮਨਾਇਆ। ਜਿਸ ਵਿੱਚ ਇਨ੍ਹਾਂ ਨੇ ਦਿਨ ਅਤੇ ਰਾਤ ਦੀ ਵਿਿਗਆਨਕ ਖੋਜ ਕੀਤੀ, ਜੋ ਕਾਫੀ ਹੱਦ ਤੱਕ ਪ੍ਰਸਿੱਧ ਹੋਈ।
2. 29 ਫਰਵਰੀ 2004 ਵਿੱਚ ਵਿਕਰਮ ਸਿਘ ਬਾਲੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਾਠੀ ਦਰਵਾਜਾ, ਸ੍ਰੀ ਨਗਰ, ਕਸ਼ਮੀਰ ਚ ਆਪਣਾ ਜਨਮਦਿਨ ਮਨਾਇਆ। ਇਸ ਵਿੱਚ ਉਨ੍ਹਾਂ ਨੇ ਪਜਾਬੀ ਵਿਿਗਆਨਕ ਖੋਜ (ਇਕ ਦੂਜੇ ਦੇ ਬਿਨ) ਬਲੈਕ ਐਂਡ ਵਾਈਟ ਯੂਨੀਵਰਸ ਦਾ ਵਿਚਾਰ ਕੀਤਾ।
3. 29 ਫਰਵਰੀ 2008 ਵਿਚ ਵਿਕਰਮ ਸਿਘ ਬਾਲੀ ਨੇ ਸਚਖਡ ਸ੍ਰੀ ਹਰਿਮਦਰ ਸਾਹਿਬ, ਸ੍ਰੀ ਅਮ੍ਰਿਤਸਰ, ਪਜਾਬ ਵਿਖ ਗੁਰਬਾਣੀ ਸਰਵਣ ਕਰਦੇ ਹੋਏ ਆਪਣਾ ਜਨਮ ਦਿਨ ਮਨਾਇਆ, ਜਿਸ ਵਿੱਚ ਉਨ੍ਹਾਂ ਨੇ ਕਪਿਊਟਰ ਸਾਫਟ ਵੇਅਰ ਪ੍ਰੋਗਰਾਮ ’ਚ ਸਿੱਖ ਧਰਮ ਦੇ ਨਿਸ਼ਾਨ ੴ ਅਤੇ ਖਡਾਂ ਸਾਹਿਬ ਦੀ ਖੋਜ ਨੂੰ ਵਿਸ਼ਵ ਭਰ ’ਦੇ ਰੂ-ਬ-ਰੂ ਕਰਵਾਇਆ।
4. 29 ਫਰਵਰੀ 2012 ਦਾ ਜਨਮ ਦਿਨ ਵਿਕਰਮ ਸਿਘ ਬਾਲੀ ਨੇ ਪਹਿਲੀ ਵਾਰ ਹਵਾਈ ਯਾਤਰਾ ਗੋ ਏਅਰ ਫਲਾਈਟ ਸ੍ਰੀ ਨਗਰ ਤੋਂ ਜਮੂ ਦੇ ਦੌਰਾਨ ਮਨਾਇਆ। ਜਿਸ ਦਾ ਸਾਰਾ ਖਰਚਾ ਬਲਦੇਵ ਸਿਘ ਰੈਣਾ (ਪੀਕਸ ਆਟੋ ਪ੍ਰਾਈਵੇਟ ਲਿਮਿਟੇਡ) ਨੇ ਕੀਤਾ। ਇਸ ਵਿੱਚ ਟਾਈਮ ਦੀ ਖੋਜ ਪੂਰੀ ਕੀਤੀ ਤੇ ਸਾਬਤ ਕੀਤਾ, 60 ਸੈਕਿਡ ਦਾ ਮਿਟ ਨਹੀਂ, 60 ਮਿਟ ਦਾ ਘਟਾ ਨਹੀਂ, 24 ਘਟੇ ਦਾ ਦਿਨ ਰਾਤ ਨਹੀਂ।
5. 29 ਫਰਵਰੀ 2016 ’ਚ ਵਿਕਰਮ ਸਿਘ ਬਾਲੀ ਨੇ ਪਹਿਲੀ ਵਾਰ ਵਿਦੇਸ਼ (ਯੂ ਏ ਈ) ਜਾਣ ਦਾ ਉਪਰਾਲਾ ਕੀਤਾ ਤੇ ਏਅਰ ਇਡੀਆ ਫਲਾਈਟ ਵਿੱਚ ਨਾਮ ਸਿਮਰਨ ਕੀਤਾ। ਇਸ ਦਾ ਖਰਚਾ ਵੀ ਬਲਦੇਵ ਸਿਘ ਰੈਣਾ ਨੇ ਕੀਤਾ ਸੀ। ਇਥੇ ਉਨ੍ਹਾਂ ਨੇ ਕਲੋਰੋਫਿਲ ਦਾ ਵਿਚਾਰ ਦਿੱਤਾ, ਜਿਸ ਵਿੱਚ ਸਾਬਤ ਕੀਤਾ ਕਿ ਧਰਤੀ ਤੇ ਹਰਿਆਵਲੀ ਸਿਰਫ ਸੂਰਜ ਦੀ ਰੌਸ਼ਨੀ ਕਾਰਨ ਹੀ ਨਹੀਂ,ਹੋਰ ਵੀ ਕੁਝ ਹੈ।
6. 29 ਫਰਵਰੀ 2020 ਵਿਚ ਵਿਕਰਮ ਸਿਘ ਬਾਲੀ ਦੀ ਚਾਹਤ ਚਨ ’ਤੇ ਜਾਣ ਦੀ ਸੀ, ਜਿਸ ਕਰਕੇ ਉਨ੍ਹਾਂ ਨੇ ਨਾਸਾ ਨਾਲ ਵੀ ਰਾਬਤਾ ਕੀਤਾ ਸੀ, ਪਰ ਕਿਸੇ ਨੇ ਸਾਥ ਨਹੀਂ ਦਿੱਤਾ। ਇਸ ਲਈ ਉਨ੍ਹਾਂ ਨੇ ਆਪਣੇ ਜਨਮ ਦਿਨ ਮੌਕੇ ’ਤੇ ਗੁਰਦੁਆਰਾ ਗੁਰੁ ਨਾਨਕ ਟਰੱਸਟ, ਬੈਟੀਕਲੋਵਾ, ਈਸਟ ਪ੍ਰੋਵੈਨਸ, ਸ੍ਰੀ ਲਕਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਧਰਤੀ ਤੇ ਗੁਰਬਾਣੀ ਸਰਵਣ ਕਰਦੇ ਹੋਏ ਆਨਦ ਮਾਣਿਆ। ਉਸ ਦਾ ਖਰਚਾ ਐਸ.ਪੀ.ਸਿਘ ਓਬਰਾਏ ਨੇ ਕੀਤਾ। ਜਿਸ ਵਿੱਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦੇ ਹੋਏ ਵਾਤਾਵਰਨ ਨੂੰ ਬਚਾਉਣ ਲਈ ਇਕ ਵਾਹਨ ਦੀ ਬਣਤਰ ਬਾਰੇ ਚਰਚਾ ਕੀਤੀ। ਪਰ ਕੋਵਿਡ-19 ਹੋਣ ਕਾਰਨ ਪ੍ਰੋਜੈਕਟ ਚਲਦਾ ਰਿਹਾ।
7. 29 ਫਰਵਰੀ 2024 ’ਚ ਵਿਕਰਮ ਸਿਘ ਬਾਲੀ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਣਾ ਆਨਦ ਕਾਰਜ ਦਾ ਪ੍ਰੋਗਰਾਮ ਰਖਿਆ ਸੀ ਪਰ ਅਕਾਲ ਪੁਰਖ ਦੀ ਮਰਜ਼ੀ ਨਾ ਹੋਣ ਕਾਰਣ ਪੁ੍ਰੋਗਰਾਮ ਹੁਣ ਅੱਗੇ ਦਸਬਰ 2024 ’ਚ ਕਰ ਦਿੱਤਾ ਗਿਆ। ਹੁਣ ਉਨ੍ਹਾਂ ਨੇ ਗੁਰਦੁਆਰਾ ਗੁਰੂ ਨਾਨਕ ਮੱਠ, ਬਾਲਾਜੂ, ਕਾਠਮਡੂ, ਨੇਪਾਲ ਇਤਿਹਾਸ ਬਾਰੇ ਖੋਜ ਕਰਨ ਜਾ ਰਹੇ ਹਨ। ਇਨ੍ਹਾਂ ਦੀ ਫਲਾਈਟ 29 ਫਰਵਰੀ ਦੀ ਦਿੱਲੀ ਤੋਂ ਕਾਠਮਡੂ ਇਡੀਗੋ ਰਾਹੀਂ ਹੈ। ਅੱਜ ਇਨ੍ਹਾਂ ਦਾ ਵਿਸ਼ਾ ਸਰੀਰਕ ਸਿੱਖਿਆ ’ਚ ਨਵੀਆਂ ਖੋਜਾਂ ਕਰਨੀਆਂ ਹਨ। ਜਿਸ ’ਚ ‘ਫਸਟਏਡ, ‘ਐਸਕੇਪ ਵਿਲਾਸਿਟੀ’ ਆਦਿ ‘ਸੈਨਸਆਰਗਨ’ ਗਿਆਨ ਇਦਰੀਆਂ ਦੇ ਬਾਰੇ ਖੋਜ ਕਰ ਰਹੇ ਹਨ। ਬਹੁਤ ਘੱਟ ਮਨੁੱਖ ਹੁਦੇ ਹਨ, ਜਿਨ੍ਹਾਂ ਦਾ ਜਨਮ 29 ਫਰਵਰੀ ਲੀਪ ਸਾਲ ’ਚ ਆਉਂਦਾ ਹੈ ਤਾਂ ਇਨ੍ਹਾਂ ਦਾ ਇਕ ਸਾਲ 365 ਦਿਨਾਂ ਦੇ ਬਦਲੇ 1461 ਦਿਨ ਬਾਅਦ ਆਉਂਦਾ ਹੈ। ਵਿਕਰਮ ਸਿਘ ਬਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਨਮ ਦਿਨ 4 ਸਾਲ ਬਾਅਦ ਆਉਣ ’ਤੇ ਵਿਸ਼ਵ ਅੱਗੇ ਨਵੀਂ ਖੋਜ ਰੱਖਣ ਦਾ ਮੌਕਾ ਮਿਲਦਾ ਹੈ। ਆਓ ਅਸੀਂ ਸਾਰੇ ਵਿਕਰਮ ਸਿਘ ਬਾਲੀ ਦੀ ਚੜ੍ਹਦੀਕਲਾ ਲਈ ‘ਚੜ੍ਹਦੀਕਲਾ ਟਾਈਮ ਟੀ.ਵੀ. ਰਾਹੀਂ ਅਰਦਾਸ ਕਰੀਏ ਜੋ ਸਸਾਰ ਅੱਗੇ ਹਰ ਵਰ੍ਹੇ ਕੋਈ ਨਾ ਕੋਈ ਨਵੀਂ ਖੋਜ ਰੂ-ਬ-ਰੂ ਕਰਦੇ ਹਨ। ਜੇਕਰ ਤੁਸੀਂ ਵੀ ਵਿਕਰਮ ਸਿਘ ਬਾਲੀ ਨਾਲ ਇਨ੍ਹਾਂ ਜਾਣਕਾਰੀਆਂ ਨਾਲ ਰਾਬਤਾ ਕਾਇਮ ਕਰਨਾ ਚਾਹੁਦੇ ਹੋ ਤਾਂ ਤੁਸੀਂ ਇਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ |

Leave a Reply