November 18, 2024

16 ਕਰੋੜ ਰੁਪਏ ਵਿੱਚ ਬਣੀ ਫ਼ਿਲਮ ‘ਕਾਂਤਾਰਾ’ ਨੇ ਕਮਾਏ 407 ਕਰੋੜ, 2 ਨੈਸ਼ਨਲ ਐਵਾਰਡ ਵੀ ਜਿੱਤੇ

ਮਨੋਰੰਜਨ : ਸਾਊਥ ਦੀ ਫ਼ਿਲਮ ‘ਕਾਂਤਾਰਾ’ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਫਿਲਮ ਨੂੰ ਬਣਾਉਣ ਵਿੱਚ 16 ਕਰੋੜ ਰੁਪਏ ਦੀ ਲਾਗਤ ਆਈ ਸੀ ਅਤੇ ਫਿਲਮ ਨੇ ਦੁਨੀਆ ਭਰ ਵਿੱਚ 407 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਇਸ ਫਿਲਮ ਦੀ ਕਾਫੀ ਤਾਰੀਫ ਹੋਈ ਸੀ। ਫਿਲਮ ਨੂੰ ਦੋ ਰਾਸ਼ਟਰ ਪੁਰਸਕਾਰ ਵੀ ਮਿਲੇ ਹਨ।

Rishab Shetty on Kantara: Local cinema is the new global - Entertainment News | The Financial Express

ਫਿਲਮ ਦੇ ਮੁੱਖ ਅਭਿਨੇਤਾ ਰਿਸ਼ਭ ਸ਼ੈਟੀ ਨੂੰ ਸਰਵੋਤਮ ਅਭਿਨੇਤਾ ਦਾ ਪੁਰਸਕਾਰ ਮਿਲਿਆ, ਜਦੋਂ ਕਿ ਫਿਲਮ ਨੂੰ ਵਧੀਆ ਮਨੋਰੰਜਨ ਪ੍ਰਦਾਨ ਕਰਨ ਵਾਲੀ ਸਰਬੋਤਮ ਪ੍ਰਸਿੱਧ ਫਿਲਮ ਲਈ ਰਾਸ਼ਟਰੀ ਪੁਰਸਕਾਰ ਮਿਲਿਆ। ‘ਕਾਂਤਾਰਾ’ ਇੱਕ ਕੰਨੜ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਵੀ ਫ਼ਿਲਮ ਦੇ ਮੁੱਖ ਹੀਰੋ ਰਿਸ਼ਭ ਸ਼ੈੱਟੀ ਨੇ ਕੀਤਾ ਹੈ। ਇਹ ਫਿਲਮ ਖੇਤਰੀ ਭਾਸ਼ਾ ਕੰਨੜ ‘ਚ ਬਣੀ ਸੀ, ਇਸ ਲਈ ਲੋਕਾਂ ਨੂੰ ਲੱਗਦਾ ਸੀ ਕਿ ਜੇਕਰ ਇਹ ਹਿੱਟ ਹੋ ਗਈ ਤਾਂ ਵੱਧ ਤੋਂ ਵੱਧ 100-200 ਕਰੋੜ ਰੁਪਏ ਕਮਾਏਗੀ ਪਰ ਇਸ ਫਿਲਮ ਨੇ ਇਤਿਹਾਸ ਰਚ ਦਿੱਤਾ। ਸ਼ਾਨਦਾਰ ਸਿਨੇਮੈਟੋਗ੍ਰਾਫੀ, ਸ਼ਾਨਦਾਰ ਨਿਰਦੇਸ਼ਨ ਅਤੇ ਕਹਾਣੀ ਲਾਈਨ ਦੇ ਨਾਲ-ਨਾਲ ਦਮਦਾਰ ਅਦਾਕਾਰੀ ਦੇ ਬਲ ‘ਤੇ ਇਸ ਫਿਲਮ ਨੇ ਬਾਕਸ ਆਫਿਸ ‘ਤੇ ਅਜਿਹੀ ਛਾਪ ਛੱਡੀ ਕਿ ਹੁਣ ਇਹ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀਆਂ ਫਿਲਮਾਂ ਦੀ ਸੂਚੀ ‘ਚ ਸ਼ਾਮਲ ਹੋ ਗਈ ਹੈ।

Rishab Shetty confirms Kantara 2, says it will be a prequel - Hindustan Times

ਕੁਝ ਕਰੋੜਾਂ ‘ਚ ਬਣੀ ਇਸ ਫਿਲਮ ਨੇ ਤੇਜ਼ੀ ਨਾਲ 400 ਕਰੋੜ ਦਾ ਅੰਕੜਾ ਪਾਰ ਕਰ ਲਿਆ। ਇੰਨਾ ਹੀ ਨਹੀਂ ਇਸ ਫਿਲਮ ਨੂੰ ਦੋ ਨੇਸ਼ਨ ਐਵਾਰਡ ਵੀ ਮਿਲੇ ਹਨ। ਹੁਣ ਇਸ ਫਿਲਮ ਦਾ ਪ੍ਰੀਕਵਲ ਆ ਰਿਹਾ ਹੈ, ਜਿਸ ਦਾ ਨਾਂ ‘ਕਾਂਤਾਰਾ: ਚੈਪਟਰ 1’ ਹੈ। ਇਸ ਫਿਲਮ ਦੇ ਐਲਾਨ ਤੋਂ ਬਾਅਦ ਹੀ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਸੀ। ਹੁਣ ਇਸ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਇਹ ਫਿਲਮ 2 ਅਕਤੂਬਰ 2025 ਨੂੰ ਦੁਸਹਿਰੇ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।

By admin

Related Post

Leave a Reply