ਨਵੀਂ ਦਿੱਲੀ: 10 ਸਾਲ ਦੀ ਛੋਟੀ ਉਮਰ ‘ਚ ਆਤਮਨਿਰਭਰ ਬਣ ਕੇ ਨਿੱਕੇ ਜਸਪ੍ਰੀਤ ਸਿੰਘ (Little Jaspreet Singh) ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਇਸੇ ਕਾਰਨ ਅੱਜਕਲ੍ਹ ਸੋਸ਼ਲ ਮੀਡੀਆ (Social Media) ‘ਤੇ ਵੀ ਉਸ ਦੇ ਬਹੁਤ ਚਰਚੇ ਹਨ। ਅਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਨਿੱਕੀ ਉਮਰ ਦੇ ਬਾਵਜੂਦ ਨਵੀਂ ਦਿੱਲੀ ‘ਚ ਇਕ ਸੜਕ ਕਿਨਾਰੇ ‘ਫੂਡ ਕਾਰਟ’ ਚਲਾ ਕੇ ਅਪਣਾ ਅਤੇ ਅਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਕਈ ਸਿਆਸੀ ਲੀਡਰਾਂ ਸਮੇਤ ਮਹਿੰਦਰਾ ਗਰੁੱਪ ਦੇ ਚੇਅਰਪਰਸਨ ਉਦਯੋਗਪਤੀ ਆਨੰਦ ਮਹਿੰਦਰਾ ਨੇ ਵੀ ਉਸ ਦੀ ਹਿੰਮਤ ਦੀ ਤਾਰੀਫ਼ ਕੀਤੀ ਹੈ ਅਤੇ ਮਦਦ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਜਸਪ੍ਰੀਤ ਨੇ ਮਦਦ ਲੈਣ ਤੋਂ ਇਨਕਾਰ ਕਰਦਿਆਂ ਹੱਥੀਂ ਕਿਰਤ ਕਰਨ ਦੇ ਰਾਹ ਨੂੰ ਹੀ ਚੁਣਿਆ ਹੈ।

ਵੀਡੀਉ ‘ਚ ਜਸਪ੍ਰੀਤ ਨਾਂ ਦਾ 10 ਸਾਲ ਦਾ ਬੱਚਾ ਅੰਡੇ ਦਾ ਰੋਲ ਬਣਾ ਰਿਹਾ ਹੈ। ਪੁੱਛੇ ਜਾਣ ‘ਤੇ ਉਸ ਨੇ ਸਾਂਝਾ ਕੀਤਾ ਕਿ ਉਸ ਦੇ ਪਿਤਾ ਦੀ ਹਾਲ ਹੀ ‘ਚ ਦਿਮਾਗ ਦੀ ਤਪਦਿਕ ਨਾਲ ਮੌਤ ਹੋ ਗਈ ਸੀ। ਉਸ ਦੀ ਇਕ 14 ਸਾਲ ਦੀ ਭੈਣ ਵੀ ਹੈ। ਉਸ ਨੇ ਦਸਿਆ ਕਿ – ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਛੱਡ ਦਿਤਾ ਹੈ। ਪਰ ਇਨ੍ਹਾਂ ਚੁਨੌਤੀਆਂ
ਦੇ ਬਾਵਜੂਦ, ਜਸਪ੍ਰੀਤ ਸਵੇਰੇ ਸਕੂਲ ਜਾਂਦਾ ਹੈ ਅਤੇ ਸ਼ਾਮ ਨੂੰ ਅਪਣੀ ਰੇੜ੍ਹੀ ਚਲਾਉਂਦਾ ਹੈ। ਅਪਣੇ ਪਿਤਾ ਤੋਂ ਖਾਣਾ ਬਣਾਉਣ ਦਾ ਹੁਨਰ ਸਿੱਖਣ ਵਾਲਾ ਇਹ ਨਿੱਕਾ ਮੁੰਡਾ ਅਪਣੇ ਸਟਾਲ ‘ਤੇ ਚਿਕਨ ਅਤੇ ਕਬਾਬ ਰੋਲ ਤੋਂ ਲੈ ਕੇ ਪਨੀਰ ਅਤੇ ਚਾਉਮੀਨ ਰੋਲ ਤਕ ਕਈ ਤਰ੍ਹਾਂ ਦੇ ਰੋਲ ਪੇਸ਼ ਕਰਦਾ ਹੈ।

ਸਰਬਜੀਤ ਸਿੰਘ ਨਾਂ ਦੇ ‘ਵੀਲੌਗਰ’ ਨੇ ਸਭ ਤੋਂ ਪਹਿਲਾਂ ਉਸ ਦਾ ਵੀਡੀਉ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਸੀ ਜਿਸ ਨੂੰ ਪਿਛਲੇ ਮਹੀਨੇ ਦੇ ਅਖੀਰ ‘ਚ ਸਾਂਝਾ ਕੀਤੇ ਜਾਣ ਤੋਂ ਬਾਅਦ 90 ਲੱਖ ਤੋਂ ਵੱਧ ਲੋਕ ਵੇਖ ਚੁਕੇ ਹਨ। ਵੀਡੀਉ ‘ਚ ਜਦੋਂ ਫੂਡ ਵਲੋਗਰ ਨੇ ਉਸ ਨੂੰ ਪੁਛਿਆ ਕਿ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਸ ਨੂੰ ਕਿਹੜੀ ਚੀਜ਼ ਅੱਗੇ ਵਧਾ ਰਹੀ ਹੈ ਤਾਂ ਜਸਪ੍ਰੀਤ ਨੇ ਕਿਹਾ, “ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ। ਜਦੋਂ ਤੱਕ ਮੇਰੇ ‘ਚ ਤਾਕਤ ਹੈ, ਮੈਂ ਲੜਾਂਗਾ ।”

ਭਾਜਪਾ ਆਗੂ ਤਜਿੰਦਰ ਬੱਗਾ ਅਤੇ ਦਿੱਲੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਵੀ ਜਸਪ੍ਰੀਤ ਦੀ ਮਦਦ ਦਾ ਭਰੋਸਾ ਦਿਤਾ ਹੈ। ਹਾਲਾਂਕਿ ਜਸਪ੍ਰੀਤ ਨੇ ਕਿਸੇ ਮਦਦ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅਪਣਾ ਕੰਮ ਕਰਨਾ ਜਾਰੀ ਰਖੇਗਾ, ਅਤੇ ਅਪਣੇ ਪੈਰਾਂ ‘ਤੇ ਖੜਾ ਰਹੇਗਾ। ਉਸ ਨੇ ਸਿਰਫ਼ ਲੀਡਰਾਂ ਤੋਂ ਆਪਣਾ ‘ਫ਼ੂਡ ਕਾਰਟ’ ਪੱਕਾ ਕਰਵਾਉਣ ਦੀ ਮੰਗ ਕੀਤੀ। ਲੀਡਰਾਂ ਨੇ ਵੀ ਉਸ ਨੂੰ ਕਿਹਾ ਕਿ ਉਹ ਕਿਸੇ ਵੀ ਹਾਲਤ ‘ਚ ਸਕੂਲ ਜਾਣਾ ਨਾ ਛੱਡੇ ਅਤੇ ਅਪਣੀ ਸਿੱਖਿਆ ਪੁਰੀ ਕਰੇ।

ਵੀਡੀਓ ਵੇਖ ਕੇ ਉਦਯੋਗਪਤੀ – ਮਹਿੰਦਰਾ ਨੇ ਵੀ ਮੁੰਡੇ ਦੀ ਹੌਸਲਾ – ਅਫ਼ਜ਼ਾਈ ਕੀਤੀ ਅਤੇ ਉਸ ਦੀ ਮਦਦ – ਲਈ ਉਸ ਦਾ ਪਤਾ ਵੀ ਲੋਕਾਂ ਤੋਂ – ਮੰਗਿਆ। ਉਨ੍ਹਾਂ ਲਿਖਿਆ, “ਹਿੰਮਤ ਦਾ ਦੂਜਾ ਨਾਮ ਜਸਪ੍ਰੀਤ ਹੈ। ਪਰ ਉਸ ਦੀ ਪੜ੍ਹਾਈ ਪ੍ਰਭਾਵਤ ਨਹੀਂ ਹੋਣੀ ਚਾਹੀਦੀ ।

Leave a Reply