ਨਵੀਂ ਦਿੱਲੀ: ਅੱਜ ਫਰਵਰੀ ਦਾ ਆਖਰੀ ਦਿਨ ਹੈ ਅਤੇ ਭਲਕੇ ਤੋਂ ਮਾਰਚ ਸ਼ੁਰੂ ਹੋ ਜਾਵੇਗਾ। ਅਜਿਹੇ ‘ਚ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ। ਕ੍ਰੈਡਿਟ ਕਾਰਡ, ਫਾਸਟੈਗ ਤੋਂ GST ਤੱਕ SBI ਦੇ ਨਿਯਮ ਕੱਲ੍ਹ ਤੋਂ ਬਦਲ ਜਾਣਗੇ। ਆਓ ਜਾਣਦੇ ਹਾਂ ਉਨ੍ਹਾਂ ਬਦਲਾਵਾਂ ਬਾਰੇ ਜੋ ਸਿੱਧੇ ਤੌਰ ‘ਤੇ ਆਮ ਲੋਕਾਂ ਦੀਆਂ ਜੇਬਾਂ ‘ਤੇ ਅਸਰ ਪਾਉਣ ਵਾਲੇ ਹਨ।

ਬਦਲ ਸਕਦੀਆਂ ਹਨ LPG ਦੀਆਂ ਕੀਮਤਾਂ

ਤੇਲ ਕੰਪਨੀਆਂ ਰਸੋਈ ਅਤੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੈਅ ਕਰਦੀਆਂ ਹਨ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਕੱਲ੍ਹ ਤੇਲ ਮਾਰਕੀਟਿੰਗ ਕੰਪਨੀਆਂ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਕੁਝ ਬਦਲਾਅ ਕਰ ਸਕਦੀਆਂ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪੈ ਸਕਦਾ ਹੈ।

ਜੀਐਸਟੀ ਨਿਯਮਾਂ ਵਿੱਚ ਬਦਲਾਅ

ਕੇਂਦਰ ਸਰਕਾਰ ਨੇ ਜੀਐਸਟੀ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਹੁਣ 5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਬਿਨਾਂ ਈ-ਚਾਲਾਨ ਦੇ ਈ-ਵੇਅ ਬਿੱਲ ਨਹੀਂ ਬਣਾ ਸਕਣਗੇ। ਇਹ ਨਿਯਮ ਸ਼ੁੱਕਰਵਾਰ ਤੋਂ ਲਾਗੂ ਹੋ ਜਾਵੇਗਾ।

ਫਾਸਟੈਗ ਦੇ ਨਿਯਮਾਂ ‘ਚ ਹੋ ਰਹੇ ਹਨ ਬਦਲਾਅ

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ NHAI ਨੇ ਫਾਸਟੈਗ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਅਤੇ ਇਸ ਵਿੱਚ ਕੇਵਾਈਸੀ ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਹੈ। ਅਜਿਹੇ ‘ਚ ਫਾਸਟੈਗ ‘ਚ ਕੇਵਾਈਸੀ ਅਪਡੇਟ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇਕਰ ਤੁਸੀਂ ਅਜਿਹਾ ਕਰਨ ਵਿੱਚ ਅਸਫ਼ਲ ਰਹਿੰਦੇ ਹੋ ਤਾਂ NHAI ਤੁਹਾਡੇ ਫਾਸਟੈਗ ਨੂੰ ਅਯੋਗ ਕਰ ਦੇਵੇਗਾ।

ਸ਼ਭੀ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਬਦਲਾਅ

ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਕ੍ਰੈਡਿਟ ਕਾਰਡ ਨਿਯਮਾਂ ਨੂੰ ਬਦਲਣ ਦਾ ਫ਼ੈਸਲਾ ਕੀਤਾ ਹੈ। ਬੈਂਕ 15 ਮਾਰਚ ਤੋਂ ਆਪਣੇ ਘੱਟੋ-ਘੱਟ ਦਿਨ ਦੇ ਬਿੱਲ ਦੀ ਗਣਨਾ ਦੇ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ। ਬੈਂਕ ਇਹ ਜਾਣਕਾਰੀ ਗਾਹਕਾਂ ਨੂੰ ਈ-ਮੇਲ ਰਾਹੀਂ ਦੇ ਰਿਹਾ ਹੈ।

ਮਾਰਚ ਵਿੱਚ ਬੈਂਕ ਇੰਨੇ ਦਿਨ ਰਹਿਣਗੇ ਬੰਦ

ਮਾਰਚ 2024 ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਬੈਂਕ ਕੁੱਲ 14 ਦਿਨਾਂ ਲਈ ਬੰਦ ਰਹਿਣ ਵਾਲੇ ਹਨ। ਇਸ ‘ਚ ਹਫ਼ਤਾਵਾਰੀ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ ਮਹਾਸ਼ਿਵਰਾਤਰੀ, ਹੋਲੀ ਅਤੇ ਗੁੱਡ ਫਰਾਈਡੇ ਕਾਰਨ ਬੈਂਕ ਕਈ ਦਿਨ ਬੰਦ ਰਹਿਣਗੇ। ਅਜਿਹੇ ‘ਚ ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਬਾਹਰ ਜਾਓ।

Leave a Reply