ਹੰਗਰੀ ਦੇ PM ਵਿਕਟਰ ਓਰਬਨ ਅੱਜ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਲਈ ਪਹੁੰਚੇ ਕੀਵ
By admin / July 2, 2024 / No Comments / Punjabi News
ਬੁਡਾਪੇਸਟ : ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ (Hungarian Prime Minister Viktor Orban) ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ (Ukrainian President Volodymyr Zelensky) ਨਾਲ ਗੱਲਬਾਤ ਲਈ ਕੀਵ ਪਹੁੰਚੇ। ਫਰਵਰੀ 2022 ਵਿੱਚ ਰੂਸ ਦੁਆਰਾ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਯੁੱਧਗ੍ਰਸਤ ਦੇਸ਼ ਵਿੱਚ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਓਰਬਨ ਦੇ ਪ੍ਰੈਸ ਮੁਖੀ ਬਰਤਾਲਨ ਹਵਾਸੀ ਨੇ ਹੰਗਰੀ ਦੀ ਸਮਾਚਾਰ ਏਜੰਸੀ ‘ਐਮ.ਟੀ.ਆਈ’ ਨੂੰ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਗੱਲਬਾਤ ਲਈ ਸਵੇਰੇ ਯੂਕਰੇਨ ਦੀ ਰਾਜਧਾਨੀ ਪਹੁੰਚੇ।
ਉਨ੍ਹਾਂ ਨੇ ਦੱਸਿਆ ਕਿ ਗੱਲਬਾਤ ਦਾ ਮੁੱਖ ਵਿਸ਼ਾ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਵਿਚਾਲੇ ਸ਼ਾਂਤੀ ਬਹਾਲ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਓਰਬਨ ਅਤੇ ਜ਼ੇਲੇਨਸਕੀ ਹੰਗਰੀ-ਯੂਕਰੇਨ ਦੁਵੱਲੇ ਸਬੰਧਾਂ ਨਾਲ ਜੁੜੇ ਮੌਜੂਦਾ ਮੁੱਦਿਆਂ ‘ਤੇ ਵੀ ਚਰਚਾ ਕਰਨਗੇ।
ਓਰਬਨ ਨੂੰ ਈ.ਯੂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਯੂਕਰੇਨ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਯੂਰਪੀਅਨ ਯੂਨੀਅਨ ਦੀਆਂ ਕੋਸ਼ਿਸ਼ਾਂ ਨੂੰ ਵਾਰ-ਵਾਰ ਰੋਕਿਆ ਹੈ। ਉਹ ਕਿਯੇਵ ‘ਤੇ ਯੂਕਰੇਨ ਦੇ ਪੱਛਮੀ ਖੇਤਰ ਜ਼ਕਰਪਟੀਆ ਵਿਚ ਹੰਗਰੀ ਨਸਲੀ ਘੱਟ ਗਿਣਤੀਆਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਾਉਂਦਾ ਰਿਹਾ ਹੈ।