ਹੰਗਰੀ ਦੇ ਰਾਸ਼ਟਰਪਤੀ ਕੈਟਾਲਿਨ ਨੋਵਾਕ ਨੇ ਦਿੱਤਾ ਅਸਤੀਫ਼ਾ
By admin / February 10, 2024 / No Comments / Punjabi News
ਬੁਡਾਪੇਸਟ: ਬਾਲ ਜਿਨਸੀ ਸ਼ੋਸ਼ਣ (Child Sexual Abuse) ਦੇ ਦੋਸ਼ੀ ਵਿਅਕਤੀ ਨੂੰ ਮੁਆਫ਼ ਕਰਨ ਦੇ ਮਾਮਲੇ ‘ਚ ਆਲੋਚਨਾ ਦੇ ਘੇਰੇ ‘ਚ ਘਿਰੀ ਹੰਗਰੀ ਦੇ ਰਾਸ਼ਟਰਪਤੀ ਕੈਟਾਲਿਨ ਨੋਵਾਕ (Hungary’s President Katalin Novak) ਨੇ ਬੀਤੇ ਦਿਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। 46 ਸਾਲਾ ਨੋਵਾਕ ਨੇ ਇੱਕ ਟੈਲੀਵਿਜ਼ਨ ਸੰਦੇਸ਼ ਵਿੱਚ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇ ਦੇਵੇਗੀ।
ਉਹ 2022 ਤੋਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ। ਨੋਵਾਕ ਨੇ ਇੱਕ ਸਰਕਾਰੀ ਚਿਲਡਰਨ ਸ਼ੈਲਟਰ ਵਿੱਚ ਬਾਲ ਜਿਨਸੀ ਸ਼ੋਸ਼ਣ ਦੇ ਕੇਸ ਨਾਲ ਸਬੰਧਤ ਸਬੂਤ ਛੁਪਾਉਣ ਲਈ ਇੱਕ ਦੋਸ਼ੀ ਦੀ ਸਜ਼ਾ ਅਪ੍ਰੈਲ 2023 ਵਿੱਚ ਮੁਆਫ ਕਰ ਦਿੱਤੀ ਸੀ। ਦੋਸ਼ੀ ‘ਤੇ ਇਹ ਦੋਸ਼ ਸਾਬਤ ਹੋਇਆ ਕਿ ਉਹ ਪੀੜਤਾਂ ‘ਤੇ ਆਸਰਾ ਦੇ ਸੰਚਾਲਕ ‘ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਵਾਪਸ ਲੈਣ ਲਈ ਦਬਾਅ ਬਣਾ ਰਿਹਾ ਸੀ।
ਇਸ ਮਾਮਲੇ ਵਿੱਚ ਸਬੂਤ ਛੁਪਾਉਣ ਦੀ ਕੋਸ਼ਿਸ਼ ਦੇ ਜੁਰਮ ਵਿੱਚ ਦੋਸ਼ੀ ਨੂੰ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਸੀ। ਨੋਵਾਕ ਵੱਲੋਂ ਦੋਸ਼ੀ ਨੂੰ ਮਾਫੀ ਦੇਣ ਦੇ ਫ਼ੈਸਲੇ ਦਾ ਖੁਲਾਸਾ ਹੋਣ ਤੋਂ ਬਾਅਦ, ਦੇਸ਼ ਭਰ ਵਿੱਚ ਇਸਦੀ ਵਿਆਪਕ ਆਲੋਚਨਾ ਹੋਈ ਸੀ। ਨੋਵਾਕ ਨੇ ਇਸ ਫ਼ੈਸਲੇ ਦੇ ਸਾਹਮਣੇ ਆਉਣ ਤੋਂ ਇਕ ਹਫ਼ਤੇ ਬਾਅਦ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨੋਵਾਕ ਨੇ ਦੋਸ਼ੀ ਨੂੰ ਮੁਆਫੀ ਦੇਣ ਦੇ ਫ਼ੈਸਲੇ ਲਈ ਬੀਤੇ ਦਿਨ ਮੁਆਫੀ ਮੰਗੀ ਅਤੇ ਕਿਹਾ, ‘ਮੈਂ ਗਲਤੀ ਕੀਤੀ ਹੈ।’