ਲੁਧਿਆਣਾ : ਨਾਜਾਇਜ਼ ਕਾਲੋਨੀਆਂ ਵਿਚ ਸਥਿਤ ਪਲਾਟਾਂ ਦੀ ਰਜਿਸਟਰੀ ਕਰਵਾਉਣ ਲਈ ਲੋਕ ਐਨ.ਓ. ਸੀ. ਨੂੰ ਪ੍ਰਾਪਤ ਕਰਨ ਸਮੇਂ ਦਰਪੇਸ਼ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਉਣਾ ਹੈ।  ਇਸ ਤਹਿਤ ਗਲਾਡਾ ਵੱਲੋਂ ਵੱਖਰਾ ਹੈਲਪ ਡੈਸਕ ਬਣਾਇਆ ਗਿਆ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਨੇ ਕੀਤਾ।

ਉਨ੍ਹਾਂ ਕਿਹਾ ਕਿ ਨਾਜਾਇਜ਼ ਕਲੋਨੀਆਂ ਵਿੱਚ ਸਥਿਤ ਪਲਾਟਾਂ ਦੀ ਰਜਿਸਟਰੀ ਦੀ ਐਨ.ਓ.ਸੀ. ਪ੍ਰਾਪਤ ਕਰਨ ਲਈ ਗਲਾਡਾ ਵੱਲੋਂ ਇੱਕ ਆਨਲਾਈਨ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸ ਐਪਲੀਕੇਸ਼ਨ ਦੀ ਸਥਿਤੀ ਜਾਣਨ ਤੋਂ ਇਲਾਵਾ ਲੋਕ ਇਸ ‘ਤੇ ਉਠਾਏ ਗਏ ਇਤਰਾਜ਼ਾਂ ਨੂੰ ਦੂਰ ਕਰਨ ਲਈ ਹੈਲਪ ਡੈਸਕ ‘ਤੇ ਮੌਜੂਦ ਗਲਾਡਾ ਦੇ ਕਰਮਚਾਰੀਆਂ ਦੀ ਮਦਦ ਲੈ ਸਕਦੇ ਹਨ। ਇਸ ਦੌਰਾਨ ਗਲਾਡਾ ਦੇ ਏ.ਸੀ.ਏ ਓਜਸਵੀ ਅਤੇ ਈ ਓ ਅੰਕੁਰ ਮਹਿੰਦਰੂ ਵੀ ਮੌਜੂਦ ਸਨ।

ਗਲਾਡਾ ਦਾ ਉਦੇਸ਼ ਹੈਲਪ ਡੈਸਕ ਬਣਾਉਣ ਲਈ ਏਜੰਟਾਂ ‘ਤੇ ਲਗਾਮ ਲਗਾਉਣਾ ਹੈ। ਇਸ ਸਬੰਧੀ ਗਲਾਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਏਜੰਟ ਕਿਸਮ ਦੇ ਲੋਕ ਨਾਜਾਇਜ਼ ਕਲੋਨੀਆਂ ਵਿਚ ਸਥਿਤ ਪਲਾਟਾਂ ਦੀ ਰਜਿਸਟਰੀ ਕਰਵਾਉਣ ਲਈ ਐਨ.ਓ.ਸੀ. ਪੈਸਿਆਂ ਦੇ ਬਦਲੇ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਜੋ ਕੰਮ ਜਲਦੀ ਕਰਵਾਉਣ ਦਾ ਦਾਅਵਾ ਕਰਦੇ ਹਨ, ਪਰ ਹੈਲਪ ਡੈਸਕ ਬਣਨ ਨਾਲ ਲੋਕਾਂ ਦੇ ਅਜਿਹੇ ਏਜੰਟਾਂ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਅਤੇ ਵਿਭਾਗੀ ਕੰਮਾਂ ਵਿੱਚ ਪਾਰਦਰਸ਼ਤਾ ਵਧੇਗੀ।

Leave a Reply