ਪੰਜਾਬ : ਪੰਜਾਬ ਮੰਤਰੀ ਮੰਡਲ ਨੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਰਾਜ ਵਿੱਚ ਰਜਿਸਟਰਡ ਪੁਰਾਣੇ ਟਰਾਂਸਪੋਰਟ/ਨਾਨ-ਟਰਾਂਸਪੋਰਟ ਵਾਹਨਾਂ ‘ਤੇ ਗ੍ਰੀਨ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ ਹੈ। ਦਰਅਸਲ 15 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਦੇ ਮਾਲਕਾਂ ਅਤੇ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਨੂੰ ਪੰਜਾਬ ਦੀਆਂ ਸੜਕਾਂ ‘ਤੇ ਚਲਾਉਣ ਲਈ ਹੁਣ ਗ੍ਰੀਨ ਟੈਕਸ ਦੇਣਾ ਪਵੇਗਾ। ਸੂਤਰਾਂ ਅਨੁਸਾਰ ਇਸ ਕਦਮ ਦਾ ਉਦੇਸ਼ ਵਾਹਨ ਮਾਲਕਾਂ ਨੂੰ ਆਪਣੇ ਪੁਰਾਣੇ ਵਾਹਨਾਂ ਨੂੰ ਸਵੈ-ਇੱਛਾ ਨਾਲ ਸਕ੍ਰੈਪ ਕਰਨ ਲਈ ਉਤਸ਼ਾਹਿਤ ਕਰਨਾ ਹੈ ਕਿਉਂਕਿ ਸਰਕਾਰ ਨੇ ਅਜੇ ਤੱਕ ਰਾਜ ਵਿੱਚ ਇਨ੍ਹਾਂ ਵਾਹਨਾਂ ਦੀ ਵਰਤੋਂ ‘ਤੇ ਪਾਬੰਦੀ ਨਹੀਂ ਲਗਾਈ ਹੈ।

ਗੈਰ-ਵਪਾਰਕ ਵਾਹਨਾਂ ਲਈ, ਸਾਲਾਨਾ ਗ੍ਰੀਨ ਟੈਕਸ ਹੇਠ ਲਿਖੇ ਅਨੁਸਾਰ ਹੋਵੇਗਾ:

– ਦੋਪਹੀਆ ਵਾਹਨ: 500 ਰੁਪਏ
– ਪੈਟਰੋਲ ਵਾਹਨ (1500 CC ਤੋਂ ਘੱਟ): 3,000 ਰੁਪਏ
– ਡੀਜ਼ਲ ਵਾਹਨ (1500 ਸੀਸੀ ਤੋਂ ਘੱਟ): 4,000 ਰੁਪਏ
– ਪੈਟਰੋਲ ਵਾਹਨ (1500 ਸੀਸੀ ਤੋਂ ਉੱਪਰ): 4,000 ਰੁਪਏ
– ਡੀਜ਼ਲ ਵਾਹਨ (1500 ਸੀਸੀ ਤੋਂ ਵੱਧ): 6,000 ਰੁਪਏ

ਵਪਾਰਕ ਵਾਹਨਾਂ ਦੀਆਂ ਦਰਾਂ ਇਸ ਪ੍ਰਕਾਰ ਹਨ:

– 8 ਸਾਲ ਪੁਰਾਣੀ ਮੋਟਰਸਾਈਕਲ: 250 ਰੁਪਏ ਪ੍ਰਤੀ ਸਾਲ
– ਥ੍ਰੀ-ਵ੍ਹੀਲਰ: 300 ਰੁਪਏ
– ਮੈਕਸੀ ਕੈਬ: 500 ਰੁਪਏ ਪ੍ਰਤੀ ਸਾਲ
– ਲਾਈਟ ਮੋਟਰ ਵਹੀਕਲ (LMV): 1,500 ਰੁਪਏ ਸਾਲਾਨਾ
– ਮੱਧਮ ਮੋਟਰ ਵਾਹਨ: 2,000 ਰੁਪਏ ਸਾਲਾਨਾ
– ਭਾਰੀ ਵਾਹਨ: 2,500 ਰੁਪਏ ਸਾਲਾਨਾ

ਗ੍ਰੀਨ ਟੈਕਸ ਕੀ ਹੈ?

ਗ੍ਰੀਨ ਟੈਕਸ, ਜਿਸ ਨੂੰ ਪ੍ਰਦੂਸ਼ਣ ਟੈਕਸ ਅਤੇ ਵਾਤਾਵਰਣ ਟੈਕਸ ਵੀ ਕਿਹਾ ਜਾਂਦਾ ਹੈ, ਅਸਲ ਵਿੱਚ ਇੱਕ ਆਬਕਾਰੀ ਟੈਕਸ ਹੈ ਜੋ ਸਰਕਾਰ ਪ੍ਰਦੂਸ਼ਣ ਦਾ ਕਾਰਨ ਬਣ ਰਹੀਆਂ ਵਸਤਾਂ ‘ਤੇ ਟੈਕਸ ਲਗਾ ਕੇ ਇਕੱਠਾ ਕਰਦੀ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਨ ਤੋਂ ਰੋਕਣਾ ਹੈ, ਜਿਸ ਨਾਲ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ। ਨਾਲ ਹੀ ਇਸ ਤੋਂ ਮਿਲਣ ਵਾਲਾ ਪੈਸਾ ਵਾਤਾਵਰਨ ਸੁਰੱਖਿਆ ਅਤੇ ਪ੍ਰਦੂਸ਼ਣ ਘਟਾਉਣ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਜੇਕਰ ਵਾਹਨਾਂ ‘ਤੇ ਲੱਗੇ ਗ੍ਰੀਨ ਟੈਕਸ ਦੀ ਗੱਲ ਕਰੀਏ ਤਾਂ ਇਹ ਟੈਕਸ ਵਾਹਨ ਦੇ ਆਕਾਰ ਅਤੇ ਕਿਸਮ ਦੇ ਹਿਸਾਬ ਨਾਲ ਹੋਵੇਗਾ।

Leave a Reply