ਗੈਜੇਟ ਡੈਸਕ : ਡਾਇਰੈਕਟ ਟੂ ਮੋਬਾਈਲ ਪਾਇਲਟ ਪ੍ਰੋਜੈਕਟ (Direct to Mobile Pilot Project) ਜਲਦੀ ਹੀ ਸ਼ੁਰੂ ਹੋ ਸਕਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਦੇ 19 ਸ਼ਹਿਰਾਂ ਵਿੱਚ ਇਸ ਪ੍ਰੋਜੈਕਟ ਦਾ ਪਾਇਲਟ ਰਨ ਜਲਦੀ ਹੀ ਸ਼ੁਰੂ ਕਰ ਸਕਦਾ ਹੈ। ਫਿਲਹਾਲ ਪਾਇਲਟ ਪ੍ਰੋਜੈਕਟ ਨੂੰ ਲੈ ਕੇ ਗੱਲਬਾਤ ਸ਼ੁਰੂਆਤੀ ਪੜਾਅ ‘ਤੇ ਹੈ, ਸਰਕਾਰ ਨੇ ਇਸ ਲਈ ਅਜੇ ਕੋਈ ਸਮਾਂ ਤੈਅ ਨਹੀਂ ਕੀਤਾ ਹੈ। ਜਿਹੜੇ ਲੋਕ ਨਹੀਂ ਜਾਣਦੇ ਕਿ D2M ਕੀ ਹੁੰਦਾ ਹੈ, ਆਓ ਉਨ੍ਹਾਂ ਨੂੰ ਦੱਸ ਦੇਈਏ ਕਿ D2M ਵਿੱਚ ਮਲਟੀਮੀਡੀਆ ਸਮੱਗਰੀ ਬਿਨਾਂ ਡੇਟਾ ਦੇ ਪ੍ਰਸਾਰਿਤ ਕੀਤੀ ਜਾਂਦੀ ਹੈ ਅਤੇ ਤੁਸੀਂ ਆਪਣੇ ਮੋਬਾਈਲ ‘ਤੇ ਲਾਈਵ ਟੀਵੀ, ਫਿਲਮਾਂ ਆਦਿ ਨੂੰ ਮੁਫਤ ਵਿੱਚ ਦੇਖ ਸਕਦੇ ਹੋ। ਇਹ ਟੈਕਨਾਲੋਜੀ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਹੁਣ ਤੁਸੀਂ ਮੁਫ਼ਤ ਵਿੱਚ ਡਿਸ਼ ਟੀਵੀ ਦਾ ਆਨੰਦ ਲੈ ਸਕਦੇ ਹੋ।

ਪ੍ਰਸਾਰ ਭਾਰਤੀ ਦੇ ਨੈੱਟਵਰਕ ਦੀ ਵਰਤੋਂ ਕੀਤੀ ਜਾਵੇਗੀ

ਸੂਚਨਾ ਅਤੇ ਪ੍ਰਸਾਰਣ ਸਕੱਤਰ ਅਪੂਰਵ ਚੰਦਰਾ ਨੇ ਕਿਹਾ ਕਿ 19 ਸ਼ਹਿਰਾਂ ਵਿੱਚ ਪਾਇਲਟ D2M ਪ੍ਰਸਾਰਣ ਪ੍ਰੋਜੈਕਟ ਲਈ ਗੱਲਬਾਤ ਸ਼ੁਰੂ ਹੋ ਗਈ ਹੈ ਅਤੇ ਪ੍ਰਸਾਰ ਭਾਰਤੀ ਦੇ ਡਿਜੀਟਲ ਟੈਰੇਸਟ੍ਰੀਅਲ ਟਰਾਂਸਮਿਸ਼ਨ ਨੈੱਟਵਰਕ ਦੀ ਵਰਤੋਂ ਕਰਕੇ ਪੂਰੀ ਕੀਤੀ ਜਾਵੇਗੀ। ਭਾਵ ਪ੍ਰਸਾਰ ਭਾਰਤੀ ਦੇ ਬੁਨਿਆਦੀ ਢਾਂਚੇ ‘ਤੇ ਇਹ ਟੈਸਟ ਸਿੱਧਾ ਮੋਬਾਈਲ ‘ਤੇ ਕੀਤਾ ਜਾਵੇਗਾ। ਪ੍ਰਸਾਰਣ ਸਕੱਤਰ ਚੰਦਰਾ ਨੇ ਕਿਹਾ ਕਿ ਇਸ ਪ੍ਰਾਜੈਕਟ ‘ਚ ਕਈ ਚੁਣੌਤੀਆਂ ਹਨ, ਜਿਨ੍ਹਾਂ ‘ਚ ਟੈਲੀਕਾਮ ਕੰਪਨੀਆਂ ਦਾ ਵਿਰੋਧ, ਮੋਬਾਇਲ ਫੋਨ ਲਈ ਇੱਕ ਚਿੱਪ, ਖਪਤਕਾਰਾਂ ਦੀ ਵਰਤੋਂ ਦੇ ਪੈਟਰਨ ਆਦਿ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਉਹ ਕਿਸੇ ਵੀ ਮੋਬਾਈਲ ਕੰਪਨੀ ਜਾਂ ਟੈਲੀਕਾਮ ਕੰਪਨੀ ਨੂੰ ਕੋਈ ਹਦਾਇਤ ਨਹੀਂ ਦੇ ਰਹੇ ਕਿਉਂਕਿ ਫਿਲਹਾਲ ਇਹ ਪਾਇਲਟ ਪ੍ਰੋਜੈਕਟ ਹੈ। ਜੇਕਰ ਇਹ ਪ੍ਰੋਜੈਕਟ ਸਫਲ ਹੁੰਦਾ ਹੈ ਤਾਂ ਮੋਬਾਈਲ ਕੰਪਨੀਆਂ ਨੂੰ ਆਪਣੇ ਸਮਾਰਟਫ਼ੋਨ ਵਿੱਚ ਇੱਕ ਚਿਪ ਲਗਾਉਣੀ ਪਵੇਗੀ ਜਿਸ ਰਾਹੀਂ ਮਲਟੀਮੀਡੀਆ ਸਮੱਗਰੀ ਦਾ ਪ੍ਰਸਾਰਣ ਕੀਤਾ ਜਾਵੇਗਾ।

ਟੈਲੀਕਾਮ ਕੰਪਨੀਆਂ ਕਿਉਂ ਕਰ ਰਹੀਆਂ ਹਨ ਵਿਰੋਧ? 

ਦੂਰਸੰਚਾਰ ਉਦਯੋਗ ਦੇ ਇੱਕ ਸੀਨੀਅਰ ਸਲਾਹਕਾਰ ਨੇ ਮਿੰਟ ਨੂੰ ਦੱਸਿਆ ਕਿ ਡਾਇਰੈਕਟ ਟੂ ਮੋਬਾਈਲ ਕਾਰਨ ਟੈਲੀਕਾਮ ਕੰਪਨੀਆਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਲੋਕ ਯੋਜਨਾਵਾਂ ਦੇ ਨਾਲ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਬਸਕ੍ਰਿਪਸ਼ਨ ਆਧਾਰਿਤ ਸੇਵਾਵਾਂ ਦੀ ਵਰਤੋਂ ਨਹੀਂ ਕਰਨਗੇ ਅਤੇ ਇਸ ਨਾਲ ਕੰਪਨੀਆਂ ਦੇ ਮਾਲੀਏ ‘ਚ ਫਰਕ ਪਵੇਗਾ। ਟੈਲੀਕਾਮ ਕੰਪਨੀਆਂ ਦੇ ਨਾਲ-ਨਾਲ ਚਿੱਪ ਨਿਰਮਾਤਾਵਾਂ ਨੇ ਇਸ ਦਾ ਵਿਰੋਧ ਕੀਤਾ ਹੈ ਕਿਉਂਕਿ ਇਹ ਸਮਾਰਟਫੋਨ ‘ਚ ਚਿੱਪ ਲਗਾਉਣ ਜਿੰਨਾ ਆਸਾਨ ਨਹੀਂ ਹੈ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਅਪੂਰਵ ਚੰਦਰਾ ਨੇ ਕਿਹਾ ਕਿ D2M ਦੇਸ਼ ਦੇ ਲੋਕਾਂ ਨੂੰ ਲਾਭ ਪਹੁੰਚਾਏਗਾ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਕਰੀਬ 280 ਮਿਲੀਅਨ ਘਰ ਹਨ, ਜਿਨ੍ਹਾਂ ਵਿੱਚੋਂ ਸਿਰਫ਼ 190 ਮਿਲੀਅਨ ਘਰਾਂ ਵਿੱਚ ਹੀ ਟੀ.ਵੀ. ਹੈ। ਇਸ ਦਾ ਮਤਲਬ ਹੈ ਕਿ ਲਗਭਗ 90 ਮਿਲੀਅਨ ਘਰਾਂ ਵਿੱਚ ਅਜੇ ਵੀ ਟੈਲੀਵਿਜ਼ਨ ਨਹੀਂ ਹੈ। ਇਸ ਦੇ ਨਾਲ ਹੀ ਭਾਰਤ ‘ਚ ਸਮਾਰਟਫੋਨ ਦੀ ਗਿਣਤੀ 800 ਮਿਲੀਅਨ ਹੈ, ਜਿਸ ਦੇ ਵਧ ਕੇ 1 ਬਿਲੀਅਨ ਹੋਣ ਦੀ ਉਮੀਦ ਹੈ। ਅਪੂਰਵ ਚੰਦਰਾ ਨੇ ਕਿਹਾ ਕਿ ਇਸੇ ਕਰਕੇ D2M ਪ੍ਰਸਾਰਣ ਬਹੁਤ ਮੌਕੇ ਪ੍ਰਦਾਨ ਕਰਦਾ ਹੈ ਅਤੇ ਇਸ ਨਾਲ ਡਾਟਾ ਖਪਤ ਵਿੱਚ ਵਾਧਾ ਵੀ ਹੋ ਸਕਦਾ ਹੈ ਜੋ ਇਸ ਸਾਲ ਪ੍ਰਤੀ ਮਹੀਨਾ 43.7 ਐਕਸਾਬਾਈਟ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ 69% ਡਾਟਾ ਖਪਤ ਵੀਡੀਓ ਸਮੱਗਰੀ ਦੀ ਸਟ੍ਰੀਮਿੰਗ ਕਾਰਨ ਹੁੰਦੀ ਹੈ। ਜੇਕਰ ਇਸ ਵਿੱਚੋਂ 25 ਤੋਂ 30% ਨੂੰ ਵੀ D2M ਟਰਾਂਸਮਿਸ਼ਨ ‘ਤੇ ਆਫਲੋਡ ਕੀਤਾ ਜਾ ਸਕਦਾ ਹੈ, ਤਾਂ ਇਹ 5G ਨੈੱਟਵਰਕ ‘ਤੇ ਲੋਡ ਨੂੰ ਘੱਟ ਕਰਨ ਵਿੱਚ ਕਾਫੀ ਹੱਦ ਤੱਕ ਮਦਦ ਕਰ ਸਕਦਾ ਹੈ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ।

Leave a Reply