ਹੁਣ ਇਸ ਸਟੇਸ਼ਨ ‘ਤੇ ਵੀ ਰੁਕਣਗੀਆਂ ਟ੍ਰੇਨਾਂ
By admin / March 15, 2024 / No Comments / Punjabi News
ਪੰਜਾਬ : ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ ਹੈ। ਦਰਅਸਲ, ਰੇਲਵੇ ਵਿਭਾਗ ਨੇ ਧਾਰਮਿਕ ਸ਼ਹਿਰ ਸੁਲਤਾਨਪੁਰ ਲੋਧੀ ਸਟੇਸ਼ਨ (Sultanpur Lodhi Station) ‘ਤੇ ਲੰਬੀ ਦੂਰੀ ਦੀਆਂ 2 ਹਫ਼ਤਾਵਾਰੀ ਟ੍ਰੇਨਾਂ ਨੂੰ ਸਟਾਪੇਜ ਦੇਣ ਦਾ ਫ਼ੈਸਲਾ ਕੀਤਾ ਹੈ।
ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ-ਭਗਵਾਨ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ 19107-19108 ਜਨਮ ਭੂਮੀ ਐਕਸਪ੍ਰੈੱਸ 18 ਮਾਰਚ ਨੂੰ ਅਤੇ ਕਟੜਾ-ਅਹਿਮਦਾਬਾਦ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ ਨੂੰ 19415-19416 19 ਮਾਰਚ ਨੂੰ ਸੁਲਤਾਨਪੁਰ ਲੋਧੀ ਸਟੇਸ਼ਨ ‘ਤੇ ਅੱਪ-ਡਾਊਨ 2-2 ਮਿੰਟ ਦਾ ਸਟਾਪਜ ਦਿੱਤਾ ਜਾਵੇਗਾ। ਜਨਮਭੂਮੀ ਐਕਸਪ੍ਰੈਸ ਸਵੇਰੇ 8.42 ਅਤੇ 3.43 ‘ਤੇ ਸੁਲਤਾਨਪੁਰ ਸਟੇਸ਼ਨ ‘ਤੇ ਰੁਕੇਗੀ, ਜਦੋਂ ਕਿ ਕਟੜਾ-ਅਹਿਮਦਾਬਾਦ ਐਕਸਪ੍ਰੈਸ ਰਾਤ 8.23 ਅਤੇ 8.34 ਵਜੇ ਸੁਲਤਾਨਪੁਰ ਸਟੇਸ਼ਨ ‘ਤੇ ਪਹੁੰਚੇਗੀ।