ਹਾਥਰਸ ਹਾਦਸੇ ਤੋਂ ਬਾਅਦ ਸਾਕਰ ਵਿਸ਼ਵ ਹਰੀ ਭੋਲੇ ਬਾਬਾ ਦੇ ਦੋ ਸਤਿਸੰਗ ਕੀਤੇ ਗਏ ਰੱਦ
By admin / July 4, 2024 / No Comments / Punjabi News
ਆਗਰਾ : ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਭਗਦੜ ਵਿੱਚ 125 ਲੋਕਾਂ ਦੀ ਮੌਤ ਤੋਂ ਬਾਅਦ ਇਸ ਜ਼ਿਲ੍ਹੇ ਵਿੱਚ ਸਾਕਰ ਵਿਸ਼ਵ ਹਰੀ ਭੋਲੇ ਬਾਬਾ (Sakar Vishwa Hari Bhole Baba) ਦੇ ਦੋ ਸਤਿਸੰਗ (ਧਾਰਮਿਕ ਸਮਾਗਮ) ਰੱਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚੋਂ ਇੱਕ ਸਤਿਸੰਗ 4 ਤੋਂ 11 ਜੁਲਾਈ ਤੱਕ ਸੈਯਾਨ ਵਿੱਚ ਅਤੇ ਦੂਜਾ 13 ਤੋਂ 23 ਜੁਲਾਈ ਤੱਕ ਸ਼ਾਸਤਰੀਪੁਰਮ ਵਿੱਚ ਹੋਣਾ ਸੀ।
ਹਾਥਰਸ ਹਾਦਸੇ ਤੋਂ ਬਾਅਦ ਆਗਰਾ ਪੁਲਿਸ ਨੇ ਕੀਤੇ ਰੱਦ ‘ਭੋਲੇ ਬਾਬਾ’ ਦੇ 2 ਪ੍ਰੋਗਰਾਮ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਆਫ ਪੁਲਿਸ (ਪੱਛਮੀ) ਸੋਨਮ ਕੁਮਾਰ ਨੇ ਦੱਸਿਆ ਕਿ ਹਾਥਰਸ ਕਾਂਡ ਤੋਂ ਬਾਅਦ ਆਗਰਾ ਜ਼ਿਲ੍ਹੇ ਦੇ ਸਿਆਣ ‘ਚ ਭੋਲੇ ਬਾਬਾ ਦੀਆਂ ‘ਸਤਿਸੰਗ ਸਭਾਵਾਂ’ ਦੀ ਇਜਾਜ਼ਤ ਰੱਦ ਕਰ ਦਿੱਤੀ ਗਈ ਹੈ। ਇਹ ਸਤਿਸੰਗ 4 ਜੁਲਾਈ ਤੋਂ 11 ਜੁਲਾਈ ਤੱਕ ਹੋਣਾ ਸੀ। ਉਨ੍ਹਾਂ ਕਿਹਾ ਕਿ ਆਗਰਾ ਸ਼ਹਿਰ ਦੇ ਸਿਕੰਦਰਾ ਵਿਖੇ ਸ਼ਾਸਤਰੀਪੁਰਮ ਵਿੱਚ 13 ਤੋਂ 23 ਜੁਲਾਈ ਤੱਕ ਹੋਣ ਵਾਲਾ ਇੱਕ ਹੋਰ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ ਹੈ।
ਭੋਲੇ ਬਾਬਾ ਦੇ ਸਤਿਸੰਗ ‘ਚ ਹੋਈ ਭਗਦੜ ‘ਚ 125 ਲੋਕਾਂ ਦੀ ਹੋ ਗਈ ਸੀ ਮੌਤ
ਦੱਸ ਦੇਈਏ ਕਿ ਇਹ ਘਟਨਾ ਮੰਗਲਵਾਰ ਨੂੰ ਹਾਥਰਸ ਜ਼ਿਲ੍ਹੇ ਦੇ ਫੁੱਲਰਾਈ ਪਿੰਡ ‘ਚ ਸਾਕਰ ਵਿਸ਼ਵ ਹਰੀ ਭੋਲੇ ਬਾਬਾ ਦੇ ਸਤਿਸੰਗ ‘ਚ ਮਚੀ ਭਗਦੜ ਤੋਂ ਬਾਅਦ ਸਾਹਮਣੇ ਆਈ ਹੈ। ਭਗਦੜ ਵਿਚ 121 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ। ‘ਸਤਿਸੰਗ’ ਲਈ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਫੁੱਲਰਾਏ ਪਿੰਡ ਵਿਚ ਇਕੱਠੇ ਹੋਏ ਸਨ।