November 5, 2024

ਹਰਿਦੁਆਰ ਦੇ ਯਾਤਰੀਆਂ ਨੂੰ ਲੈ ਕੇ ਰੇਲ ਵਿਭਾਗ ਨੇ ਲਿਆ ਇਹ ਫ਼ੈਸਲਾ

ਜੰਮੂ : ਉੱਤਰੀ ਰੇਲਵੇ (Northern Railway) ਨੇ ਸੋਮਵਾਰ ਨੂੰ ਹੋਣ ਵਾਲੀ ਸੋਮਵਤੀ ਅਮਾਵਸਿਆ ਦੇ ਮੌਕੇ ‘ਤੇ ਯਾਤਰੀਆਂ ਦੀ ਜ਼ਿਆਦਾ ਭੀੜ ਨੂੰ ਕੰਟਰੋਲ ਕਰਨ ਲਈ ਜੰਮੂ ਤੋਂ ਹਰਿਦੁਆਰ (Jammu to Haridwar) ਲਈ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਜਾਣਕਾਰੀ ਅਨੁਸਾਰ ਸਪੈਸ਼ਲ ਟਰੇਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਚੱਲ ਕੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨ ਊਧਮਪੁਰ, ਜੰਮੂ ਤਵੀ ਰੇਲਵੇ ਸਟੇਸ਼ਨ, ਕਠੂਆ ਸਟੇਸ਼ਨ ਅਤੇ ਰਸਤੇ ਵਿੱਚ ਹੋਰ ਸਟੇਸ਼ਨਾਂ ਤੋਂ ਹੁੰਦੀ ਹੋਈ ਹਰਿਦੁਆਰ ਪਹੁੰਚੇਗੀ। ਸਪੈਸ਼ਲ ਟਰੇਨ (04676 EX SVDK) ਉਸੇ ਦਿਨ ਕਟੜਾ ਸਟੇਸ਼ਨ ਤੋਂ 18.10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ 11.30 ਵਜੇ ਹਰਿਦੁਆਰ ਪਹੁੰਚੇਗੀ ਜਦਕਿ 8 ਅਪ੍ਰੈਲ (04675 EX HW) ਨੂੰ ਕਟੜਾ ਸਟੇਸ਼ਨ ਤੋਂ 11.30 ਵਜੇ ਰਵਾਨਾ ਹੋਵੇਗੀ। ਵਾਪਸੀ ਦੀ ਯਾਤਰਾ ਹਰਿਦੁਆਰ ਤੋਂ 21.00 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ 06.30 ਵਜੇ ਵਾਪਸ ਪਹੁੰਚੇਗੀ।

ਰੇਲਵੇ ਮੁਤਾਬਕ ਲੋਕਾਂ ਦੀ ਮੰਗ ‘ਤੇ ਸਪੈਸ਼ਲ ਟਰੇਨ ਚਲਾਈ ਜਾਵੇਗੀ, ਜਿਸ ‘ਚ 17 ਕੋਚ ਹੋਣਗੇ। ਹਰਿਦੁਆਰ ਨੂੰ ਜਾਣ ਵਾਲੀਆਂ ਟਰੇਨਾਂ ‘ਚ ਵੱਡੀ ਵੇਟਿੰਗ ਲਿਸਟ ਦੇ ਮੱਦੇਨਜ਼ਰ ਸਪੈਸ਼ਲ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

By admin

Related Post

Leave a Reply