ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਯੁੱਧ ਦੌਰਾਨ ਅਤੇ ਆਈ.ਈ.ਡੀ. ਧਮਾਕਿਆਂ ‘ਚ ਮਾਰੇ ਗਏ ਰੱਖਿਆ ਕਰਮੀਆਂ ਅਤੇ ਕੇਂਦਰੀ ਨੀਮ ਫ਼ੌਜੀ ਫ਼ੋਰਸਾਂ ਦੇ ਜਵਾਨਾਂ ਦੀ ਮੁਆਵਜ਼ਾ ਰਾਸ਼ੀ ਵਿੱਚ ਵਾਧਾ ਕੀਤਾ ਹੈ । ਹਰਿਆਣਾ ਸਰਕਾਰ ਨੇ ਇਸ ਮੁਆਵਜ਼ੇ ਦੀ ਰਾਸ਼ੀ ਨੂੰ 50 ਲੱਖ ਰੁਪਏ ਤੋਂ ਵਧਾ ਕੇ ਇਕ ਕਰੋੜ ਰੁਪਏ ਕਰ ਦਿੱਤਾ ਹੈ। ਇਹ ਜਾਣਕਾਰੀ ਸੈਨਿਕ ਅਤੇ ਨੀਮ ਫ਼ੌਜੀ ਕਲਿਆਣ ਮੰਤਰੀ ਰਾਵ ਨਰਬੀਰ ਸਿੰਘ ਨੇ ਅੱਜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ ਲਈ ਪ੍ਰਦੇਸ਼ ਸਰਕਾਰ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਸਾਲ 2016 ‘ਚ ਵੱਖ ਤੋਂ ਫ਼ੌਜੀ ਅਤੇ ਨੀਮ ਫੌਜੀ ਕਲਿਆਣ ਵਿਭਾਗ ਦਾ ਗਠਨ ਕੀਤਾ ਗਿਆ ਹੈ। ਇਸ ਵਿਭਾਗ ‘ਚ ਤਾਇਨਾਤ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ ਰੱਖਿਆ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ 58 ਸਾਲ ਤੋਂ ਵਧਾ ਕੇ 60 ਸਾਲ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਸਾਲ ਅਕਤੂਬਰ 2014 ਦੇ ਬਾਅਦ ਤੋਂ ਹੁਣ ਤੱਕ 410 ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਗਈ ਹੈ।
The post ਹਰਿਆਣਾ ਸਰਕਾਰ ਨੇ ਯੁੱਧ ਦੌਰਾਨ ਧਮਾਕਿਆਂ ‘ਚ ਮਾਰੇ ਗਏ ਰੱਖਿਆ ਕਰਮੀਆਂ ਦੀ ਮੁਆਵਜ਼ਾ ਰਾਸ਼ੀ ‘ਚ ਕੀਤਾ ਵਾਧਾ ,ਹੁਣ ਇਨ੍ਹੀ ਮਿਲੇਗੀ ਮੁਆਵਜ਼ਾ ਰਾਸ਼ੀ appeared first on TimeTv.
Leave a Reply