Advertisement

ਹਰਿਆਣਾ ਤੇ ਉੱਤਰ ਪ੍ਰਦੇਸ਼ ਵਿਚਾਲੇ ਜਲਦ ਵਿਛੇਗੀ ਨਵੀਂ ਹਾਈ ਸਪੀਡ ਰੇਲਵੇ ਲਾਈਨ

ਹਰਿਆਣਾ : ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚਾਲੇ ਨਵੀਂ ਹਾਈ ਸਪੀਡ ਰੇਲਵੇ ਲਾਈਨ ਵਿਛਾਈ ਜਾਵੇਗੀ। ਹੁਣ ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਛੇਤੀ ਹੀ ਹਾਈ ਸਪੀਡ ਰੇਲ ਕੋਰੀਡੋਰ ਨਾਲ ਜੋੜਿਆ ਜਾ ਰਿਹਾ ਹੈ। ਹਾਈ ਸਪੀਡ ਰੇਲਵੇ ਕੋਰੀਡੋਰ ਦੀ ਕੁੱਲ ਲੰਬਾਈ 135 ਕਿਲੋਮੀਟਰ ਹੋਵੇਗੀ, ਜਿਸ ਵਿਚੋਂ ਹਰਿਆਣਾ ਵਿਚ 48 ਕਿਲੋਮੀਟਰ ਅਤੇ ਉੱਤਰ ਪ੍ਰਦੇਸ਼ ਵਿਚ 87 ਕਿਲੋਮੀਟਰ ਵਿਛਾਇਆ ਜਾਵੇਗਾ।

ਇਸ ਰੂਟ ਦੀ ਚੰਗੀ ਗੱਲ ਇਹ ਹੈ ਕਿ ਇਸ ਨਾਲ ਨਾ ਸਿਰਫ ਦੋਵਾਂ ਸੂਬਿਆਂ ਵਿਚਾਲੇ ਯਾਤਰਾ ਆਸਾਨ ਹੋਵੇਗੀ, ਬਲਕਿ ਇਸ ਨਾਲ ਲੌਜਿਸਟਿਕ ਪ੍ਰੈਸ਼ਰ ਅਤੇ ਟ੍ਰੈਫਿਕ ਦਾ ਬੋਝ ਵੀ ਘੱਟ ਹੋਵੇਗਾ। ਰੇਲ ਮੰਤਰਾਲੇ ਅਤੇ ਦੋਵਾਂ ਸੂਬਿਆਂ ਦੇ ਸਾਂਝੇ ਯਤਨਾਂ ਨਾਲ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਲਖਨਊ ‘ਚ ਹੋਈ ਉੱਚ ਪੱਧਰੀ ਬੈਠਕ ‘ਚ ਈ.ਓ.ਆਰ.ਸੀ. ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਰੇਲ ਮਾਰਗ ਸ਼ਹਿਰੀ ਆਬਾਦੀ ਤੋਂ ਬਾਹਰ ਬਣਾਇਆ ਜਾਵੇਗਾ। ਪਹਿਲਾਂ ਇਸ ਨੂੰ ਗਾਜ਼ੀਆਬਾਦ ਸ਼ਹਿਰ ਦੇ ਅੰਦਰ ਲਿਆਉਣ ਦੀ ਯੋਜਨਾ ਬਣਾਈ ਗਈ ਸੀ, ਫਿਰ ਇਸ ਨੂੰ ਈਸਟਰਨ ਪੈਰੀਫੇਰਲ ਐਕਸਪ੍ਰੈਸਵੇਅ ਦੇ ਬਾਹਰ ਬਣਾਉਣ ਦਾ ਫ਼ੈੈਸਲਾ ਕੀਤਾ ਗਿਆ ਹੈ। ਇਹ ਰਸਤਾ ਪਲਵਲ ਤੋਂ ਸੋਨੀਪਤ ਤੱਕ ਜਾਵੇਗਾ ਅਤੇ ਰਸਤੇ ਵਿੱਚ ਗਾਜ਼ੀਆਬਾਦ, ਬਾਗਪਤ, ਗੌਤਮ ਬੁੱਧ ਨਗਰ, ਫਰੀਦਾਬਾਦ ਅਤੇ ਸੋਨੀਪਤ ਵਰਗੇ ਪ੍ਰਮੁੱਖ ਜ਼ਿਲ੍ਹਿਆਂ ਨੂੰ ਕਵਰ ਕਰੇਗਾ।

ਇਸ ਪੂਰੇ ਕੋਰੀਡੋਰ ‘ਤੇ 15 ਰੇਲਵੇ ਸਟੇਸ਼ਨ ਪ੍ਰਸਤਾਵਿਤ ਹਨ, ਜਿਨ੍ਹਾਂ ‘ਚ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ 6-6 ਸਟੇਸ਼ਨ ਸ਼ਾਮਲ ਹਨ। ਹਰਿਆਣਾ ਦੇ ਇਹ ਸਟੇਸ਼ਨ ਗਾਜ਼ੀਆਬਾਦ, ਨੋਇਡਾ, ਬਾਗਪਤ, ਸੋਨੀਪਤ ਅਤੇ ਫਰੀਦਾਬਾਦ ਵਰਗੇ ਖੇਤਰਾਂ ਨੂੰ ਸਿੱਧੀ ਅਤੇ ਤੇਜ਼ ਰੇਲ ਕਨੈਕਟੀਵਿਟੀ ਪ੍ਰਦਾਨ ਕਰਨਗੇ।

The post ਹਰਿਆਣਾ ਤੇ ਉੱਤਰ ਪ੍ਰਦੇਸ਼ ਵਿਚਾਲੇ ਜਲਦ ਵਿਛੇਗੀ ਨਵੀਂ ਹਾਈ ਸਪੀਡ ਰੇਲਵੇ ਲਾਈਨ appeared first on Time Tv.

Leave a Reply

Your email address will not be published. Required fields are marked *