ਫਰੀਦਾਬਾਦ : ਹਰਿਆਣਾ (Haryana) ਦੇ ਫਰੀਦਾਬਾਦ (Faridabad) ਦੇ ਪਾਲੀ ਨੇੜੇ ਭਾਕਰੀ ਇੰਡਸਟਰੀਅਲ ਏਰੀਆ ‘ਚ ਸਥਿਤ ਇਕ ਕੈਮੀਕਲ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਅਤੇ ਧਮਾਕੇ ਹੋਣ ਲੱਗੇ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਦੇਰ ਵਿੱਚ ਇਸ ਨੇ ਨੇੜਲੀਆਂ ਦੋ ਹੋਰ ਫੈਕਟਰੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ, ਉਦੋਂ ਤੱਕ ਅੱਗ ਨੇ ਨੇੜੇ ਦੀਆਂ ਦੋ ਹੋਰ ਫੈਕਟਰੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ। ਸ਼ੁਕਰ ਹੈ ਕਿ ਕਰਮਚਾਰੀ ਸਮੇਂ ਸਿਰ ਬਾਹਰ ਆ ਗਏ ਅਤੇ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇੱਥੋਂ ਦੀ ਕੈਮੀਕਲ ਫੈਕਟਰੀ ਵਿੱਚ ਅੱਗ ਲੱਗੀ ਅਤੇ ਇਹ ਇੰਨੀ ਭਿਆਨਕ ਸੀ ਕਿ ਇਸ ਨੇ ਦੋ ਹੋਰ ਫੈਕਟਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ’ਤੇ ਕਾਬੂ ਪਾਉਣ ਵਿੱਚ ਲਗਪਗ ਸਫ਼ਲ ਰਹੀਆਂ ਹਨ। ਫੈਕਟਰੀ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਕੈਮੀਕਲ ਕੰਪਨੀ ਵਿੱਚ ਲੱਗੀ ਅੱਗ ਉਸ ਦੀ ਫੈਕਟਰੀ ਤੱਕ ਵੀ ਪਹੁੰਚ ਗਈ, ਜਿਸ ਕਾਰਨ ਉਸ ਦੀ ਕੰਪਨੀ ਦਾ ਸਟੋਰ ਸੜ ਕੇ ਸੁਆਹ ਹੋ ਗਿਆ।