ਰੇਵਾੜੀ: ਹਰਿਆਣਾ ਵਿੱਚ ਰੇਲ ਯਾਤਰੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ (Captain Shashi Kiran) ਨੇ ਦੱਸਿਆ ਕਿ ਭਗਤ ਕੀ ਕੋਠੀ-ਜੰਮੂ ਤਵੀ ਐਕਸਪ੍ਰੈਸ ਅਤੇ ਜੰਮੂ ਤਵੀ-ਗਾਂਧੀ ਨਗਰ ਕੈਪੀਟਲ ਐਕਸਪ੍ਰੈਸ ਰੇਲ ਗੱਡੀਆਂ 22 ਅਤੇ 23 ਅਕਤੂਬਰ ਨੂੰ ਅੰਸ਼ਕ ਤੌਰ ‘ਤੇ ਰੱਦ ਰਹਿਣਗੀਆਂ।
ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਉੱਤਰ ਰੇਲਵੇ ਵੱਲੋਂ ਫਿਰੋਜਪੁਰ ਕੈਂਟ ਮੰਡਲ ਦੇ ਭੜੋਲੀ-ਜੰਮੂਤਵੀ ਰੇਲਵੇ ਸੈਕਸ਼ਨ ‘ਤੇ ਵਿਜੇਪੁਰ ਜੰਮੂ-ਸਾਂਬਾ ਸਟੇਸ਼ਨ ਦੇ ਵਿੱਚ ਤਕਨੀਕੀ ਕੰਮ ਕਾਰਨ ਟ੍ਰੈਫਿਕ ਬਲਾਕ ਲਿਆ ਜਾ ਰਿਹਾ ਹੈ, ਜਿਸ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ।
ਰੱਦ ਕੀਤੀਆਂ ਟਰੇਨਾਂ ਦੀ ਸੂਚੀ
ਰੇਲਗੱਡੀ ਨੰਬਰ 19225, ਭਗਤ ਕੀ ਕੋਠੀ – ਜੰਮੂ ਤਵੀ ਐਕਸਪ੍ਰੈਸ ਰੇਲਗੱਡੀ 22 ਅਕਤੂਬਰ ਨੂੰ ਭਗਤ ਕੀ ਕੋਠੀ ਤੋਂ ਰਵਾਨਾ ਹੋਵੇਗੀ। ਇਹ ਟਰੇਨ ਪਠਾਨਕੋਟ ਤੱਕ ਹੀ ਚੱਲੇਗੀ। ਇਹ ਰੇਲ ਸੇਵਾ ਪਠਾਨਕੋਟ-ਜੰਮੂ ਤਵੀ ਸਟੇਸ਼ਨ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।
ਟਰੇਨ ਨੰਬਰ 19224, ਜੰਮੂਤਵੀ-ਗਾਂਧੀਨਗਰ ਕੈਪੀਟਲ ਐਕਸਪ੍ਰੈਸ ਟਰੇਨ 23 ਅਕਤੂਬਰ ਨੂੰ ਜੰਮੂਤਵੀ ਦੀ ਬਜਾਏ ਪਠਾਨਕੋਟ ਤੋਂ ਰਵਾਨਾ ਹੋਵੇਗੀ। ਇਹ ਰੇਲ ਸੇਵਾ ਜੰਮੂਤਵੀ-ਪਠਾਨਕੋਟ ਸਟੇਸ਼ਨ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।