November 5, 2024

ਹਰਿਆਣਾ ‘ਚ ਪਟਾਕੇ ਚਲਾਉਣ ਨੂੰ ਲੈ ਕੇ ਪ੍ਰਸ਼ਾਸਨ ਨੇ ਹੁਕਮ ਕੀਤੇ ਜਾਰੀ

Latest Haryana News |High Court| The Haryana Government |

ਚੰਡੀਗੜ੍ਹ: ਹਰਿਆਣਾ ‘ਚ ਦੀਵਾਲੀ ਦੇ ਮੌਕੇ ‘ਤੇ ਪਟਾਕੇ ਚਲਾਉਣ (Firing Firecrackers) ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਪ੍ਰਸ਼ਾਸਨ ਨੇ (The Administration) ਫਰੀਦਾਬਾਦ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਹੁਕਮ ਜਾਰੀ ਕੀਤੇ ਹਨ ਅਤੇ ਫਰੀਦਾਬਾਦ ਪ੍ਰਸ਼ਾਸਨ ਨੇ ਪ੍ਰਦੂਸ਼ਣ ਰੋਕਣ ਦੇ ਹੁਕਮ ਜਾਰੀ ਕੀਤੇ ਹਨ।

ਅਜਿਹੇ ‘ਚ ਪਟਾਕਿਆਂ ਦੇ ਉਤਪਾਦਨ ਅਤੇ ਵਿਕਰੀ ‘ਤੇ ਵੀ ਪਾਬੰਦੀ ਲਗਾਈ ਗਈ ਹੈ, ਇਹ ਪਾਬੰਦੀ 22 ਅਕਤੂਬਰ ਤੋਂ 31 ਜਨਵਰੀ ਤੱਕ ਲਾਗੂ ਰਹੇਗੀ। ਗੁਰੂਗ੍ਰਾਮ ਦੇ ਡੀ.ਸੀ ਨਿਸ਼ਾਂਤ ਕੁਮਾਰ ਯਾਦਵ ਨੇ ਹੁਕਮਾਂ ਵਿੱਚ ਕਿਹਾ ਕਿ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਬੇਰੀਅਮ ਸਾਲਟ ਵਾਲੇ ਪਟਾਕਿਆਂ ਦੇ ਉਤਪਾਦਨ, ਵਿਕਰੀ ਅਤੇ ਸਾੜਨ ‘ਤੇ ਪਾਬੰਦੀ ਹੋਵੇਗੀ।  ਹਾਲਾਂਕਿ ਹਰੇ ਪਟਾਕੇ ਚਲਾਉਣ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।

ਜਾਣਕਾਰੀ ਅਨੁਸਾਰ ਦੀਵਾਲੀ ਅਤੇ ਗੁਰਪੁਰਬ ਵਾਲੇ ਦਿਨ ਰਾਤ 8 ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਏ ਜਾ ਸਕਦੇ ਹਨ, ਇਸੇ ਤਰ੍ਹਾਂ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ 11:55 ਤੋਂ 12:30 ਵਜੇ ਤੱਕ ਹਰੇ ਪਟਾਕੇ ਚਲਾਏ ਜਾ ਸਕਦੇ ਹਨ ਚੰਡੀਗੜ੍ਹ ‘ਚ ਦੀਵਾਲੀ ‘ਤੇ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇੱਥੇ 96 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਅਤੇ 12 ਥਾਵਾਂ ‘ਤੇ 96 ਸਟਾਲ ਲਗਾਏ ਜਾਣਗੇ।  ਅਜਿਹੇ ‘ਚ ਸ਼ਹਿਰ ਦੀਆਂ ਕੁੱਲ 12 ਥਾਵਾਂ ‘ਤੇ 96 ਸਟਾਲਾਂ ‘ਤੇ ਪਟਾਕਿਆਂ ਦੀ ਵਿਕਰੀ ਕੀਤੀ ਜਾਵੇਗੀ। ਹਾਲਾਂਕਿ 29 ਅਕਤੂਬਰ ਤੋਂ ਪਟਾਕਿਆਂ ਦੇ ਸਟਾਲ ਲਗਾਏ ਜਾਣਗੇ।

By admin

Related Post

Leave a Reply