ਸੰਘਰਸ਼ ਕਰਨਾਂ ਸਾਡਾ ਹੱਕ ਹੈ ਤੇ ਇਹ ਸੰਘਰਸ਼ ਸਾਡੀ ਹੋਂਦ ਦੀ ਲੜਾਈ ਹੈ:ਰਾਜਾ ਵੜਿੰਗ
By admin / March 2, 2024 / No Comments / Punjabi News
ਬਿਆਸ : ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਦਿੱਤੇ ਗਏ ਟਰੈਕਟਰ ਮਾਰਚ (Tractor march) ਦੇ ਸੱਦੇ ਤਹਿਤ ਅੱਜ ਹਲਕੇ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਸੰਤੋਖ ਸਿੰਘ ਭਲਾਈਪੁਰ ਜੀ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ ਗਿਆ । ਇਹ ਟਰੈਕਟਰ ਮਾਰਚ ਤਾਰਾ ਵਾਲੀ ਗਰਾਊਡ ਰਈਆ ਤੋ ਚੱਲ ਕੇ ਰਈਆ,ਬਾਬਾ ਬਕਾਲਾ, ਸਠਿਆਲਾ ਮੰਡੀ ਤੋਂ ਵਾਪਸ ਹੁੰਦਾ ਹੋਇਆ ਰਈਆ ਮੰਡੀ ਵਿਖੇ ਸਮਾਪਤ ਹੋਇਆ ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Congress president Amarinder Singh Raja Waring) ਨੇ ਕਿਹਾ ਸੰਘਰਸ਼ ਕਰਨਾਂ ਸਾਡਾ ਹੱਕ ਹੈ ਤੇ ਇਹ ਸੰਘਰਸ਼ ਸਾਡੀ ਹੋਂਦ ਦੀ ਲੜਾਈ ਹੈ।
ਕਾਂਗਰਸ ਪਾਰਟੀ ਇਸ ਲੜਾਈ ਵਿੱਚ ਆਪਣੇ ਕਿਸਾਨਾਂ ਨਾਲ ਡਟ ਕੇ ਖੜੀ ਹੈ ਤੇ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਤਿਆਰ ਹੈ।ਉਨਾਂ ਟਰੈਕਟਰ ਮਾਰਚ ਵਿੱਚ ਭਾਰੀ ਗਿਣਤੀ ‘ਚ ਪਹੁੰਚੇ ਕਾਂਗਰਸੀ ਵਰਕਰਾਂ ਨੂੰ ਡਟ ਕੇ ਕਿਸਾਨ ਭਰਾਵਾਂ ਦੀ ਮਦਦ ਕਰਨ ਬਾਰੇ ਹਦਾਇਤ ਕੀਤੀ ਅਤੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਅੰਨਦਾਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਹਰ ਵਾਰ ਕਿਸਾਨਾਂ ਨਾਲ ਧੋਖਾ ਕੀਤਾ ਹੈ। ਪਹਿਲਾਂ ਵੀ ਝੂਠ ਬੋਲਿਆ ਗਿਆ, ਜਿਸ ਕਾਰਨ ਹੁਣ ਦੁਬਾਰਾ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।ਉਨਾਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਕਿਸਾਨਾਂ ਤੇ ਅੱਤਿਆਚਾਰਾਂ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਅੰਦਰ ਰਾਜ ਕਰ ਰਹੀ ਪੰਜਾਬ ਸਰਕਾਰ ਵੀ ਕੋਈ ਘੱਟ ਦੋਸ਼ੀ ਨਹੀਂ ਹੈ ।
ਇਸ ਮੌਕੇ ਦਿਹਾਤੀ ਪ੍ਰਧਾਨ ਜਰਮਨਜੀਤ ਸਿੰਘ ਪ੍ਰਦੀਪ ਸਿੰਘ ਭਲਾਈਪੁਰ ਪ੍ਰਧਾਨ ਯੂਥ ਕਾਂਗਰਸ ਹਲਕਾ ਬਾਬਾ ਬਕਾਲਾ ਸਾਹਿਬ, , ਸਰਬਜੀਤ ਸਿੰਘ ਸੰਧੂ ਸਾਬਕਾ ਸਰਪੰਚ ਬਾਬਾ ਬਕਾਲਾ ਸਾਹਿਬ, ਚੇਅਰਮੈਨ ਨਿਰਵੈਰ ਸਿੰਘ ਸਾਬੀ, ਗੁਰਦੀਪ ਸਿੰਘ ਐਮਸੀ ਰਈਆ, ਰੋਬਿਨ ਮਾਨ ਐਮਸੀ ਰਈਆ ਦਲਜੀਤ ਸਿੰਘ ਭੱਪੀ ਵਡਾਲਾ, ਯੋਧਵੀਰ ਸਿੰਘ ਸਰਲੀ ਪੀਪੀਸੀਸੀ ਮੈਂਬਰ, ਜੈਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਬਾਬਾ ਬਕਾਲਾ ਸਾਹਿਬ ਜਗਦੀਪ ਮਾਨ ਪੀਏ, ਸਾਬੀ ਛੱਜਲਵੱਡੀ ਸੰਮਤੀ ਮੈਂਬਰ, ਹਰਿੰਦਰ ਪਾਲ ਸਿੰਘ ਮੱਲਾ, ਸਰਪੰਚ ਦਲੇਰ ਸਿੰਘ ਸਰਪੰਚ ਅਮਰਜੀਤ ਸਿੰਘ ਨਾਗੋਕੇ, ਨਰਿੰਦਰ ਸਿੰਘ ਦੋਲੋ ਨੰਗਲ,ਕੋਮਲ ਬਲ ਸਠਿਆਲਾ, ਰਾਣਾ ਧੂਲਕਾ, ਗੁਰਪ੍ਰੀਤ ਕਾਲੇਕੇ, ਬਲਜੀਤ ਸਿੰਘ ਲਾਲੀ,ਲੱਖਾ ਭਿੰਡਰ,ਬਲਕਾਰ ਸਿੰਘ ਸੰਗਰਕੋਟ, ਸਰਪੰਚ ਟੋਨੀ ਦਨਿਆਲ ਸਰਪੰਚ ਹਰਦੇਵ ਸਿੰਘ ਕਲੇਰ ਘੁਮਾਣ ਆਦਿ ਹਾਜ਼ਰ ਸਨ