ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਇੰਜੀਨੀਅਰ ਬਲਜੀਤ ਸਿੰਘ , ਸਹਾਇਕ ਇੰਜੀਨੀਅਰ ਬਰੀਵਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ 17 ਮਈ, ਸ਼ਨੀਵਾਰ ਨੂੰ 66 ਕੇ.ਵੀ ਭੁੱਟੀਵਾਲਾ ਵਿੱਚ ਸਵੇਰੇ 5 ਵਜੇ ਤੋਂ 10 ਵਜੇ ਤੱਕ ਬੱਸ ਬਾਰ ਦੇ ਜ਼ਰੂਰੀ ਰੱਖ-ਰਖਾਅ ਕਾਰਨ ਬੰਦ ਰਹੇਗਾ।
ਇਸ ਬੰਦ ਦੌਰਾਨ, 66 ਕੇ.ਵੀ ਭੁੱਟੀਵਾਲਾ ਤੋਂ ਚੱਲਣ ਵਾਲੇ ਸਾਰੇ ਏ.ਪੀ ਅਤੇ ਜੀ-5 ਫੀਡਰ ਦੇ ਨਾਲ-ਨਾਲ ਜੀ.ਐਸ ਅਟਵਾਲ ਐਂਡ ਕੰਪਨੀ ਇੰਜੀਨੀਅਰ ਪ੍ਰਾਈਵੇਟ ਲਿਮਟਿਡ ਭੁੱਟੀਵਾਲਾ (ਸੋਲਰ ਗਰਿੱਡ) ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ, 17 ਮਈ ਨੂੰ, 220 ਕੇ.ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਪ੍ਰੀ-ਪੇਡ ਰੱਖ-ਰਖਾਅ ਕਾਰਨ ਬੰਦ ਰਹੇਗਾ। ਇਸ ਬੰਦ ਦੌਰਾਨ, ਇਸ ਦਫ਼ਤਰ ਨਾਲ ਸਬੰਧਤ ਝਬੇਲਵਾਲੀ ਯੂ.ਪੀ.ਐਸ. ਫੀਡਰ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
The post ਸ੍ਰੀ ਮੁਕਤਸਰ ਸਾਹਿਬ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਬਿਜਲੀ ਰਹੇਗੀ ਬੰਦ appeared first on TimeTv.
Leave a Reply