November 5, 2024

ਸੌਂਦੇ ਸਮੇਂ ਮੋਬਾਈਲ ਨੇੜੇ ਰੱਖਣਾ ਹੈ ਖ਼ਤਰਨਾਕ ਜਾਣੋ ਕਿਵੇਂ ?

ਗੈਜੇਟ ਡੈਸਕ: ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਲਈ ਲੋਕ ਹਮੇਸ਼ਾ ਆਪਣਾ ਮੋਬਾਈਲ (Mobile) ਆਪਣੇ ਕੋਲ ਰੱਖਦੇ ਹਨ। ਕਈ ਲੋਕ ਸੌਂਦੇ ਸਮੇਂ ਵੀ ਆਪਣਾ ਮੋਬਾਈਲ ਆਪਣੇ ਤੋਂ ਦੂਰ ਨਹੀਂ ਰੱਖਦੇ। ਉਹ ਜਾਂ ਤਾਂ ਮੋਬਾਈਲ ਨੂੰ ਸਿਰਹਾਣੇ ਦੇ ਹੇਠਾਂ ਰੱਖਦੇ ਹਨ ਜਾਂ ਇਸਦੇ ਬਿਲਕੁਲ ਨੇੜੇ ਸੌਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਖਰਾਬ ਹੋ ਰਹੀ ਹੈ। ਕਈ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੌਂਦੇ ਸਮੇਂ ਮੋਬਾਈਲ ਫ਼ੋਨ ਨੇੜੇ ਰੱਖਣਾ ਖਤਰਨਾਕ ਹੈ।ਇਸ ਨਾਲ ਸਾਡੀ ਸਿਹਤ ਤੇ ਕਈ ਪ੍ਰਭਾਵ ਪੈਂਦੇ। ਸੌਂਦੇ ਸਮੇਂ ਫ਼ੋਨ ਨੂੰ ਇਕ ਸਾਇਡ ਰੱਖਣਾ ਖਤਰਨਾਕ ਹੈ ਮੋਬਾਈਲ ਫ਼ੋਨ ਹਾਨੀਕਾਰਕ ਰੇਡੀਏਸ਼ਨ ਛੱਡਦੇ ਹਨ, ਜੋ ਤੁਹਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਿਸ ਕਰਕੇ ਤੁਹਾਨੂੰ ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਸੌਣ ਵੇਲੇ ਫ਼ੋਨ ਕਿੰਨੀ ਦੂਰ ਹੋਣਾ ਚਾਹੀਦਾ ਹੈ?
ਮੋਬਾਈਲ ਤੋਂ ਨਿਕਲਣ ਵਾਲੀ ਰੇਡੀਏਸ਼ਨ ਤੋਂ ਬਚਣ ਲਈ ਸੌਂਦੇ ਸਮੇਂ ਇਸ ਨੂੰ ਆਪਣੇ ਤੋਂ ਦੂਰ ਰੱਖਣਾ ਬਿਹਤਰ ਹੋਵੇਗਾ। ਪਰ ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣਾ ਮੋਬਾਈਲ ਆਪਣੇ ਬੈੱਡਰੂਮ ਵਿੱਚ ਨਾ ਰੱਖੋ। ਪਰ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਸੌਂਦੇ ਸਮੇਂ ਮੋਬਾਈਲ ਨੂੰ ਘੱਟੋ-ਘੱਟ 3 ਫੁੱਟ ਦੂਰ ਰੱਖਣਾ ਚਾਹੀਦਾ ਹੈ।ਅਜਿਹਾ ਕਰਨ ਨਾਲ, ਮੋਬਾਈਲ ਤੋਂ ਨਿਕਲਣ ਵਾਲੀ ਰੇਡੀਓ ਫ੍ਰੀਕੁਐਂਸੀ ਇਲੈਕਟ੍ਰੋ-ਮੈਗਨੈਟਿਕ ਰੇਡੀਏਸ਼ਨ ਦੀ ਤਾਕਤ ਕਾਫ਼ੀ ਘੱਟ ਜਾਂਦੀ ਹੈ ਅਤੇ ਤੁਹਾਨੂੰ ਇਸ ਰੇਡੀਏਸ਼ਨ ਦਾ ਖ਼ਤਰਾ ਨਹੀਂ ਹੁੰਦਾ।

ਜਿਵੇਂ ਹੀ ਤੁਸੀਂ ਫ਼ੋਨ ਨੂੰ ਦੂਰ ਕਰਦੇ ਹੋ ਤਾਂ ਫ਼ੋਨ ਨਾਲ ਸਬੰਧਿਤ ਰੇਡੀਓ ਫ੍ਰੀਕੁਐਂਸੀ ਇਲੈਕਟ੍ਰੋ-ਮੈਗਨੈਟਿਕ ਫੀਲਡ ਦੀ ਤਾਕਤ ਕਾਫ਼ੀ ਘੱਟ ਜਾਂਦੀ ਹੈ। ਅਜਿਹੀ ਸਥਿਤੀ ਵਿਚ ਘੱਟੋ-ਘੱਟ ਤਿੰਨ ਫੁੱਟ ਦੀ ਦੂਰੀ ‘ਤੇ ਰੱਖ ਕੇ ਇਸ ਦੇ ਗੰਭੀਰ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ। ਰੇਡੀਏਸ਼ਨ ਦੇ ਨੁਕਸਾਨ ਹਨ ਮੋਬਾਈਲ ਫੋਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨੀਂਦ ਲਿਆਉਣ ਵਾਲੇ ਹਾਰਮੋਨ ਦੇ ਉਤਪਾਦਨ ਵਿੱਚ ਵੀ ਦਖਲ ਦੇ ਸਕਦੀ ਹੈ, ਜਿਸਨੂੰ ਮੇਲਾਟੋਨਿਨ ਵੀ ਕਿਹਾ ਜਾਂਦਾ ਹੈ। ਇਹ ਸਰਕੇਡੀਅਨ ਰਿਦਮ (ਸਰੀਰ ਦੀ ਘੜੀ) ਨੂੰ ਵਿਗਾੜਦਾ ਹੈ, ਜਿਸ ਨਾਲ ਸੌਣਾ ਮੁਸ਼ਕਲ ਹੋ ਜਾਂਦਾ ਹੈ।

ਸੌਣ ਵੇਲੇ ਫੋਨ ਦੀ ਵਰਤੋਂ ਕਿਵੇਂ ਕਰੀਏ ਬੰਦ
ਜਦੋਂ ਤੁਸੀਂ ਸੌਣ ਵਾਲੇ ਹੋਵੋ ਤਾਂ ਆਪਣਾ ਫ਼ੋਨ ਬੰਦ ਕਰੋ ਜਾਂ ਇਸਨੂੰ ‘ਸਾਈਲੈਂਟ’ ‘ਤੇ ਰੱਖੋ। ਜੇਕਰ ਤੁਹਾਨੂੰ ਕਾਲਾਂ ਲਈ ਉਪਲਬਧ ਹੋਣ ਦੀ ਲੋੜ ਹੈ, ਤਾਂ ਆਪਣੇ ਮੋਬਾਈਲ ਫ਼ੋਨ ਨੂੰ ਆਪਣੇ ਬਿਸਤਰੇ ਤੋਂ ਦੂਰ ਰੱਖੋ। ਅਲਾਰਮ ਲਈ ਇੱਕ ਘੜੀ ਦੀ ਵਰਤੋਂ ਕਰੋ। ਅਜਿਹੇ ਲੋਕ ਜਿਨ੍ਹਾਂ ਨੂੰ ਸੌਣ ਤੋਂ ਪਹਿਲਾਂ ਈ-ਕਿਤਾਬਾਂ ਪੜ੍ਹਨ ਦੀ ਆਦਤ ਹੁੰਦੀ ਹੈ। ਉਨ੍ਹਾਂ ਨੂੰ ਇੱਕ ਅਸਲੀ ਕਿਤਾਬ ਪੜਨੀ ਚਾਹੀਦੀ ਹੈ।ਇਸ ਤਰ੍ਹਾਂ ਕਰਨ ਨਾਲ ਅਸੀਂ ਰੇਡੀਏਸ਼ਨ ਤੋਂ ਬਚ ਸਕਦੇ ਹਾਂ।

By admin

Related Post

Leave a Reply