ਸੁਪਰੀਮ ਕੋਰਟ ਨੇ ਐਲੋਨ ਮਸਕ ਦੇ ਖ਼ਿਲਾਫ਼ ਫਰਜ਼ੀ ਖ਼ਬਰਾਂ ਫੈਲਾਉਣ ਦੇ ਦੋਸ਼ ‘ਚ ਸ਼ੁਰੂ ਕੀਤੀ ਜਾਂਚ
By admin / April 8, 2024 / No Comments / Punjabi News
ਬ੍ਰਾਜ਼ੀਲ : ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਨੇ ਉੱਘੇ ਕਾਰੋਬਾਰੀ ਐਲੋਨ ਮਸਕ ਨੂੰ ਫਰਜ਼ੀ ਖ਼ਬਰਾਂ ਫੈਲਾਉਣ ਦੀ ਚੱਲ ਰਹੀ ਜਾਂਚ ਵਿੱਚ ਸ਼ਾਮਲ ਕੀਤਾ ਹੈ ਅਤੇ ਨਿਆਂ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ ਬੀਤੀ ਦੇਰ ਰਾਤ ਉਸ ਖ਼ਿਲਾਫ਼ ਇੱਕ ਵੱਖਰੀ ਜਾਂਚ ਸ਼ੁਰੂ ਕੀਤੀ ਹੈ। ਜਸਟਿਸ ਅਲੈਗਜ਼ੈਂਡਰ ਡੀ. ਮੋਰੇਸ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮਸਕ ਨੇ ਸ਼ਨੀਵਾਰ ਨੂੰ ਸਿਖਰਲੀ ਅਦਾਲਤ ਦੀਆਂ ਕਾਰਵਾਈਆਂ ਦੇ ਸਬੰਧ ਵਿੱਚ ਇੱਕ ਜਨਤਕ ‘ਗਲਤ ਸੂਚਨਾ ਮੁਹਿੰਮ’ ਸ਼ੁਰੂ ਕੀਤੀ ਅਤੇ ਐਤਵਾਰ ਨੂੰ ਜਾਰੀ ਰੱਖੀ।
ਜੱਜ ਨੇ ਇਹ ਟਿੱਪਣੀ ਖਾਸ ਤੌਰ ‘ਤੇ ਮਸਕ ਦੇ ਬਿਆਨ ‘ਤੇ ਕੀਤੀ ਹੈ ਕਿ ਉਸ ਦੀ ਸੋਸ਼ਲ ਮੀਡੀਆ ਕੰਪਨੀ ‘ਐਕਸ’ ਕੁਝ ਖਾਤਿਆਂ ਨੂੰ ਬਲਾਕ ਕਰਨ ਦੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕਰੇਗੀ। ਡੀ. ਮੋਰੇਸ ਨੇ ਲਿਖਿਆ, ‘ਬ੍ਰਾਜ਼ੀਲ ਦੀ ਨਿਆਂ ਪ੍ਰਣਾਲੀ ਵਿੱਚ ਰੁਕਾਵਟ ਦਾ ਨਿੰਦਣਯੋਗ ਵਿਵਹਾਰ, ਅਪਰਾਧ ਲਈ ਉਕਸਾਉਣਾ, ਅਦਾਲਤੀ ਆਦੇਸ਼ਾਂ ਦੀ ਅਣਆਗਿਆਕਾਰੀ ਦੀਆਂ ਜਨਤਕ ਧਮਕੀਆਂ ਅਤੇ (ਸੋਸ਼ਲ ਮੀਡੀਆ) ਪਲੇਟਫਾਰਮ ਤੋਂ ਭਵਿੱਖ ਵਿੱਚ ਸਹਿਯੋਗ ਦੀ ਘਾਟ – ਇਹ ਉਹ ਤੱਥ ਹਨ ਜੋ ਬ੍ਰਾਜ਼ੀਲ ਦੀ ਪ੍ਰਭੂਸੱਤਾ ਦਾ ਨਿਰਾਦਰ ਕਰਦੇ ਹਨ।
ਫ਼ੈਸਲੇ ਦੇ ਅਨੁਸਾਰ, ‘ਐਕਸ’ ਨੂੰ ਡਿਜੀਟਲ ਮਿਲੀਸ਼ੀਆ ਵਜੋਂ ਜਾਣੇ ਜਾਂਦੇ ਲੋਕਾਂ ਦੇ ਇੱਕ ਨੈਟਵਰਕ ਦੇ ਖ਼ਿਲਾਫ਼ ਜਾਂਚ ਦੇ ਹਿੱਸੇ ਵਜੋਂ ਜਾਣਬੁੱਝ ਕੇ ਅਪਰਾਧਿਕ ਸੰਦ ਵਜੋਂ ਵਰਤਿਆ ਜਾ ਰਿਹਾ ਸੀ, ਜੋ ਕਥਿਤ ਤੌਰ ‘ਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਖ਼ਿਲਾਫ਼ ਕਥਿਤ ਤੌਰ ‘ਤੇ ਮਾਣਹਾਨੀ ਵਾਲੀ ਫਰਜ਼ੀ ਖ਼ਬਰਾਂ ਫੈਲਾਉਂਦੇ ਹਨ।