ਸਿੱਧੂ ਮੂਸੇਵਾਲਾ ਦੇ ਭਰਾ ਦੇ ਆਉਣ ਦੀ ਖੁਸ਼ੀ ‘ਚ ਭੈਣ ਅਫਸਾਨਾ ਖਾਨ ਮਨਾਇਆ ਜ਼ਸਨ
By admin / March 18, 2024 / No Comments / Punjabi News
ਚੰਡੀਗੜ੍ਹ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਫਿਰ ਖੁਸ਼ੀ ਨੇ ਦਸਤਕ ਦਿੱਤੀ ਹੈ। ਦਰਅਸਲ ਹਾਲ ਹੀ ‘ਚ ਸਿੱਧੂ ਦਾ ਘਰ ਛੋਟੇ ਬੱਚੇ ਦੇ ਹਾਸੇ ਨਾਲ ਗੂੰਜ ਉੱਠਿਆ। ਬੀਤੇ ਦਿਨ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦੇ ਜਨਮ ਤੋਂ ਬਾਅਦ ਪੂਰੇ ਪੰਜਾਬ ‘ਚ ਖੁਸੀ ਦੀ ਲਹਿਰ ਫੈਲ ਗਈ ਹੈ। ਹਰ ਪੰਜਾਬ ਵਾਸੀ ਬੱਚੇ ਦੇ ਆਉਣ ਦੀ ਖੁਸ਼ੀ ਧੂਮ-ਧਾਮ ਨਾਲ ਮਨਾ ਰਿਹਾ ਹੈ।
ਇਹ ਖੁਸ਼ਖਬਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੀਤੇ ਦਿਨ ਸਾਂਝੀ ਸੀ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਭੈਣ ਅਫਸਾਨਾ ਖਾਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਨ੍ਹਾਂ ਨੇ ਛੋਟੇ ਸਿੱਧੂ ਦੇ ਘਰ ਆਉਣ ‘ਤੇ ਵੱਡਾ ਜਸ਼ਨ ਮਨਾਇਆ। ਅਫਸਾਨਾ ਨੇ ਘਰ ਜਾ ਕੇ ਸਿੱਧੂ ਲਈ ਕੇਕ ਕੱਟਿਆ ਅਤੇ ਪਰਿਵਾਰ ਨਾਲ ਭੰਗੜੇ ਦਾ ਆਨੰਦ ਵੀ ਲਿਆ। ਇਸ ਤੋਂ ਪਹਿਲਾਂ ਅਫਸਾਨਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ – ‘ਮੇਰਾ ਭਰਾ ਵਾਪਸ ਆ ਗਿਆ ਹੈ… ਧੰਨਵਾਦ ਬਾਬਾ ਜੀ।’
ਦੱਸ ਦੇਈਏ ਕਿ ਕਰੀਬ 2 ਸਾਲ ਬਾਅਦ ਮੂਸੇਵਾਲਾ ਦੇ ਘਰ ਖੁਸ਼ੀ ਵਾਪਸ ਆਈ ਹੈ। ਹਰ ਕੋਈ ਜਾਣਦਾ ਹੈ ਕਿ ਪਰਿਵਾਰ ਦਾ ਜੀਵਨ ਕਿੰਨਾ ਔਖਾ ਹੋ ਗਿਆ ਸੀ, ਜੋ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਮੌਤ ਨਾਲ ਤਬਾਹ ਹੋ ਗਿਆ ਸੀ। ਹੁਣ ਸਿੱਧੂ ਮੂਸੇਵਾਲਾ ਵਾਪਸ ਨਹੀਂ ਆ ਸਕਦਾ ਪਰ ਛੋਟੇ ਮਹਿਮਾਨ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀਆਂ ਪਰਤ ਆਈਆਂ ਹਨ।