ਸਿੱਧੂ ਮੂਸੇਵਾਲਾ ਦੇ ਪਿਤਾ ਦਾ ਪ੍ਰਸ਼ਾਸਨ ਨੂੰ ਲੈ ਕੇ ਆਇਆ ਵੱਡਾ ਬਿਆਨ
By admin / March 19, 2024 / No Comments / Punjabi News
ਚੰਡੀਗੜ੍ਹ : ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewal) ਦੇ ਘਰ ਇੱਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਪਿਤਾ ਬਲਕੌਰ ਸਿੰਘ (Balkaur Singh) ਅਤੇ ਮਾਤਾ ਚਰਨ ਕੌਰ (Charan Kaur) ਨੇ ਆਪਣੇ ਸ਼ੁਭਦੀਪ ਦੇ ਛੋਟੇ ਵੀਰ ਸੁਖਦੀਪ (Sukhdeep) ਦਾ ਸਵਾਗਤ ਕੀਤਾ ਹੈ। ਇਸ ਨੂੰ ਲੈ ਕੇ ਪੂਰੇ ਪੰਜਾਬ ਅਤੇ ਮਨੋਰੰਜਨ ਜਗਤ ‘ਚ ਜ਼ਸਨ ਮਨਾਇਆ ਜਾ ਰਿਹਾ ਹੈ। ਨਵਜੰਮੇ ਬੱਚੇ ਲਈ ਮੂਸੇਵਾਲਾ ਦੇ ਪਰਿਵਾਰ ਨੂੰ ਚਾਰੋਂ ਪਾਸੇ ਤੋਂ ਵਧਾਈਆਂ, ਪਿਆਰ ਅਤੇ ਆਸ਼ੀਰਵਾਦ ਮਿਲ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਕ ਖੁਲਾਸਾ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇਕ ਵੀਡੀਓ ਸਾਂਝੀ ਕਕਰਦੇ ਹੋਏ ਕਿਹਾ ਹੈ ਕਿ ਮੈਨੂੰ ਮੇਰੇ ਪਰਿਵਾਰ ਨੂੰ ਬੱਚੇ ਨੂੰ ਲੈ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਬੱਚੇ ਦੇ ਜਾਇਜ਼ ਹੋਣ ਦੇ ਸਬੂਤ ਮੰਗੇ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਅਜੇ ਬੱਚਾ ਅਤੇ ਮਾਤਾ ਚਰਨ ਕੌਰ ਹਸਪਤਾਲ ਵਿਚ ਹੀ ਹਨ ਉਨ੍ਹਾਂ ਦਾ ਇਲਾਜ਼ ਪੂਰਾ ਹੋ ਲੈਣ ਦਿਓ ਫੇਰ ਅਸੀਂ ਸਾਰੇ ਕਾਗਜ਼ਾਤ ਪ੍ਰਸ਼ਾਸਨ ਨੂੰ ਮੁੱਹਈਆ ਕਰਵਾ ਦੇਣਗੇ।
ਦੱਸ ਦੇਈਏ ਕਿ 29 ਮਈ ਨੂੰ ਸਿੱਧੂ ਮੁਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮਾਤਾ-ਪਿਤਾ ਇੱਕਲੇ ਰਹਿ ਗਏ ਸਨ। ਆਪਣੇ ਇਕੱਲੇਪਨ ਨੂੰ ਦੇਖਦੇ ਹੋਏ ਸਿੱਧੂ ਦੇ ਮਾਤਾ ਪਿਤਾ ਨੇ ਇੱਕ ਹੋਰ ਬੱਚੇ ਨੂੰ ਜਨਮ ਦੇਣ ਦਾ ਫ਼ੈਸਲਾ ਲਿਆ, ਬੀਤੇ ਐਤਵਾਰ ਨੂੰ ਮਾਤਾ ਚਰਨ ਕੌਰ ਨੇ ਬੇਟੇ ਨੂੰ ਜਨਮ ਦਿੱਤਾ। ਨਵਜੰਮੇ ਬੱਚੇ ਨੂੰ ਲੈ ਕੇ ਪੂਰੇ ਪੰਜਾਬ ‘ਚ ਖੁਸ਼ੀ ਦੀ ਲਹਿਰ ਫੈਲੀ ਹੋਈ ਹੈ।