ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ ਕਰਵਾਈ ਗਈ ਆਈ.ਵੀ.ਐਫ. (ਇਨ ਵਿਟਰੋ ਫਰਟੀਲਾਈਜ਼ੇਸ਼ਨ) ਦੇ ਖ਼ਿਲਾਫ਼ ਸਿਹਤ ਮੰਤਰਾਲਾ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਦਾ। ਚਰਨ ਕੌਰ ਨੇ ਹੁਣੇ-ਹੁਣੇ ਭਾਰਤ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਹੈ, ਆਈ.ਵੀ.ਐਫ. ਇਲਾਜ ਇੱਥੇ ਨਹੀਂ, ਵਿਦੇਸ਼ ਵਿੱਚ ਕਰਵਾਇਆ ਗਿਆ। ਬੱਚੇ ਦੀ ਡਿਲੀਵਰੀ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਕੋਈ ਵੀ ਸਿਹਤ ਕੇਂਦਰ ਬੱਚੇ ਦੀ ਡਿਲੀਵਰੀ ਕਰਵਾ ਸਕਦਾ ਹੈ। ਅਜਿਹੇ ਵਿੱਚ ਚਰਨ ਕੌਰ ਨੂੰ ਪੰਜਾਬ ਸਿਹਤ ਵਿਭਾਗ ਵੱਲੋਂ ਆਈ.ਵੀ.ਐਫ. ਸਬੰਧੀ ਮੰਗੇ ਗਏ ਜਵਾਬਾਂ ਅਤੇ ਕਾਰਵਾਈ ‘ਤੇ ਸਿਹਤ ਵਿਭਾਗ ਨੇ ਵਿਰਾਮ ਲਗਾ ਦਿੱਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਚਰਨ ਕੌਰ ਦੇ ਬੱਚੇ ਨੂੰ ਜਨਮ ਦੇਣ ਵਾਲੇ ਹਸਪਤਾਲ ਖ਼ਿਲਾਫ਼ ਇਕ ਵਿਅਕਤੀ ਨੇ ਸਿਹਤ ਮੰਤਰਾਲੇ ਨੂੰ ਸ਼ਿਕਾਇਤ ਭੇਜੀ ਸੀ। ਦੂਜੇ ਪਾਸੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਿਹਤ ਵਿਭਾਗ ਤੋਂ ਰਿਪੋਰਟ ਮੰਗੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਸਕੱਤਰ ਰਾਹੀਂ ਬਲਕੌਰ ਸਿੰਘ ਤੋਂ ਆਈ.ਬੀ.ਐਫ. ਦੇ ਸਬੰਧ ‘ਚ ਜਵਾਬ ਮੰਗਣ ‘ਤੇ ਇਤਰਾਜ਼ ਪ੍ਰਗਟਾਇਆ ਸੀ ਅਤੇ 2 ਹਫਤਿਆਂ ‘ਚ ਮਾਮਲੇ ‘ਚ ਜਵਾਬ ਦੇਣ ਲਈ ਕਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਸਿਹਤ ਵਿਭਾਗ ਨੇ ਆਈ.ਵੀ.ਐਫ. ਹਸਪਤਾਲ ਸਬੰਧੀ ਜਾਂਚ ਹੋਣੀ ਸੀ ਪਰ ਮੁੱਖ ਮੰਤਰੀ ਵੱਲੋਂ ਪ੍ਰਗਟਾਏ ਇਤਰਾਜ਼ ਤੋਂ ਬਾਅਦ ਸਿਹਤ ਵਿਭਾਗ ਨੇ ਮਾਮਲੇ ਵਿੱਚ ਚੁੱਪ ਧਾਰ ਲਈ ਹੈ ਅਤੇ ਜਾਂਚ ਤੋਂ ਪਿੱਛੇ ਹਟ ਗਏ ਹਨ। ਹਾਲਾਂਕਿ ਸਿਹਤ ਵਿਭਾਗ ਵਿੱਚ ਕਿਹਾ ਜਾ ਰਿਹਾ ਹੈ ਕਿ ਚਰਨ ਕੌਰ ਦਾ ਆਈ.ਵੀ.ਐਫ. UK. ‘ਚ ਹੋਇਆ ਹੈ ਕਿਉਂਕਿ ਬਲਕੌਰ ਸਿੰਘ ਆਪਣੀ ਪਤਨੀ ਚਰਨ ਕੌਰ ਦੇ ਨਾਲ ਨਵੰਬਰ 2022 ਵਿੱਚ ਯੂ.ਕੇ. ਗਏ ਸੀ। UK. ਵਿੱਚ ਆਈ.ਵੀ.ਐੱਫ. ਕਰਵਾਉਣ ਵਾਲੀ ਔਰਤ ਦੀ ਉਮਰ ਬਾਰੇ ਕੋਈ ਪਾਬੰਦੀ ਨਹੀਂ ਹੈ।
ਇਸ ਸਬੰਧੀ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਉਨ੍ਹਾਂ ਤੋਂ ਇਕ ਵਾਰ ਹੀ ਪੁੱਛਗਿੱਛ ਕੀਤੀ ਹੈ। ਉਸ ਤੋਂ ਬਾਅਦ ਵਿਭਾਗ ਨੇ ਕੋਈ ਸਵਾਲ ਨਹੀਂ ਪੁੱਛਿਆ। ਉਧਰ, ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਹੁਣ ਸਿਹਤ ਵਿਭਾਗ ਨੇ ਆਈ.ਵੀ.ਐਫ. ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰੇਗਾ। ਮਾਮਲੇ ‘ਚ ਪਰਿਵਾਰ ਤੋਂ ਪੁੱਛਗਿੱਛ ਨਹੀਂ ਕੀਤੀ ਜਾਵੇਗੀ।