ਜਲੰਧਰ : ਸਿਹਤ ਵਿਭਾਗ ਦੀ ਟੀਮ (The Health Department Team) ਨੇ ਇਕ ਕੈਮਿਸਟ ਦੀ ਦੁਕਾਨ ਤੋਂ ਨਸ਼ੀਲੇ ਪਦਾਰਥਾਂ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਪਾਰਟੀ ਸਮੇਤ ਸਥਾਨਕ ਲੱਧੇਵਾਲੀ ਰੋਡ ‘ਤੇ ਸਥਿਤ ਇਕ ਕੈਮਿਸਟ ਦੀ ਦੁਕਾਨ ਤੋਂ 9 ਕਿਸਮ ਦੀਆਂ ਦਵਾਈਆਂ, ਜੋ ਕਿ ਆਮ ਤੌਰ ‘ਤੇ ਨਸ਼ਾ ਕਰਨ ਲਈ ਵਰਤੀਆਂ ਜਾਂਦੀਆਂ ਹਨ, ਬਰਾਮਦ ਕੀਤੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗ ਕੰਟਰੋਲ ਅਫਸਰ ਜਲੰਧਰ-1 ਅਨੁਪਮਾ ਕਾਲੀਆ ਨੇ ਥਾਣਾ ਰਾਮਾ ਮੰਡੀ ਦੇ ਅਧਿਕਾਰੀਆਂ ਦੇ ਨਾਲ ਸਥਾਨਕ ਲੱਧੇਵਾਲੀ ਰੋਡ ‘ਤੇ ਸਥਿਤ ਨਵ ਫਾਰਮਾ ‘ਤੇ ਅਚਾਨਕ ਛਾਪੇਮਾਰੀ ਕੀਤੀ ਅਤੇ ਉਥੋਂ 9 ਕਿਸਮ ਦੀਆਂ ਦਵਾਈਆਂ ਬਰਾਮਦ ਕੀਤੀਆਂ, ਜੋ ਕਿ ਆਮ ਤੌਰ ‘ਤੇ ਨਸ਼ਾ ਕਰਨ ਲਈ ਵਰਤੀਆਂ ਜਾਂਦੀਆਂ ਹਨ। ਦੁਕਾਨ ’ਤੇ ਬੈਠਾ ਵਿਅਕਤੀ ਇਨ੍ਹਾਂ ਦਵਾਈਆਂ ਦੀ ਖਰੀਦ-ਵੇਚ ਦਾ ਕੋਈ ਰਿਕਾਰਡ ਨਹੀਂ ਦਿਖਾ ਸਕਿਆ, ਜਿਸ ਕਾਰਨ ਡਰੱਗ ਕੰਟਰੋਲਰ ਨੇ ਸਾਰੀਆਂ ਦਵਾਈਆਂ ਆਪਣੇ ਕਬਜ਼ੇ ਵਿੱਚ ਲੈ ਲਈਆਂ। ਇਨ੍ਹਾਂ ਦਵਾਈਆਂ ਦੀ ਕੀਮਤ 43085 ਰੁਪਏ ਹੈ।

Leave a Reply