ਚੰਡੀਗੜ੍ਹ : ਪੰਜਾਬ ਦੇ ਜਲੰਧਰ (Jalandhar) ‘ਚ ਸਾਬਕਾ ਸੀ.ਐੱਮ. ਚਰਨਜੀਤ ਚੰਨੀ (Charanjit Channi) ਨੂੰ ਲੈ ਕੇ ਚਰਚਾ ਜ਼ੋਰਾਂ ‘ਤੇ ਹੈ। ਕਿਹਾ ਜਾ ਰਿਹਾ ਹੈ ਕਿ ਚੰਨੀ ਦਾ ਜਲੰਧਰ ਸੀਟ ਤੋਂ ਚੋਣ ਲੜਨਾ ਲਗਭਗ ਤੈਅ ਹੈ। ਦਰਅਸਲ ਸਾਬਕਾ ਸੀ.ਐਮ. ਚੰਨੀ ਨੇ ਜਲੰਧਰ ‘ਚ ਕਿਰਾਏ ‘ਤੇ ਮਕਾਨ ਲਿਆ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਚੋਣ ਪ੍ਰਚਾਰ ਦੇ ਚਲਦਿਆਂ ਉਨ੍ਹਾਂ ਨੇ ਜਲੰਧਰ ਦੇ ਮਾਡਲ ਟਾਊਨ ਨੇੜੇ ਸ੍ਰੀ ਗੁਰੂ ਤੇਗ ਬਹਾਦਰ ਨਗਰ ‘ਚ 2 ਮਹੀਨਿਆਂ ਤੋਂ ਮਕਾਨ ਲੈ ਲਿਆ ਹੈ। ਕਾਂਗਰਸੀ ਆਗੂ ਹੰਸਰਾਜ ਬੰਗਾ ਨੇ ਕਿਹਾ ਕਿ ਉਹ ਚਰਨਜੀਤ ਸਿੰਘ ਤੋਂ ਮਕਾਨ ਦਾ ਕਿਰਾਇਆ ਨਹੀਂ ਲੈਣਗੇ।

ਕਾਂਗਰਸੀ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਅਤੇ ਉਨ੍ਹਾਂ ਦੀ ਮਾਤਾ ਨੂੰ ਲੈ ਕੇ ਸਿਆਸਤ ਵਿੱਚ ਹਲਚਲ ਮਚੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਵਿਧਾਇਕ ਬਿਕਰਮਜੀਤ ਅਤੇ ਮਾਤਾ ਕਰਮਜੀਤ ਕੌਰ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਦੋਵਾਂ ਦੇ ਚੰਡੀਗੜ੍ਹ ਪਹੁੰਚਣ ਦੀ ਚਰਚਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਕਾਰਨ ਪਾਰਟੀਆਂ ‘ਚ ਪਾਰਟੀ ਬਦਲਾਅ ਦਾ ਦੌਰ ਚੱਲ ਰਿਹਾ ਹੈ।

Leave a Reply