ਅੰਬਾਲਾ : ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ (Haryana Former Home Minister Anil Vij) ਨੇ ਅੱਜ ਆਪਣਾ ਨਾਮਜ਼ਦਗੀ ਪੱਤਰ (Nomination Papers) ਦਾਖਲ ਕਰਨ ਲਈ ਰਿਟਰਨਿੰਗ ਅਫਸਰ ਕੋਲ ਪਹੁੰਚ ਕੀਤੀ। ਨਾਮਜ਼ਦਗੀ ਭਰਨ ਤੋਂ ਪਹਿਲਾਂ ਵਿਜ ਗਾਂਧੀ ਮੈਦਾਨ ‘ਚ ਪਹੁੰਚੇ ਜਿੱਥੇ ਹਜ਼ਾਰਾਂ ਦੀ ਗਿਣਤੀ ‘ਚ ਭਾਜਪਾ ਸਮਰਥਕ ਉਨ੍ਹਾਂ ਦੇ ਸਵਾਗਤ ਲਈ ਖੜ੍ਹੇ ਸਨ।

ਅਨਿਲ ਵਿੱਜ ਗਾਂਧੀ ਗਰਾਊਂਡ ਤੋਂ ਆਪਣੇ ਸਮਰਥਕਾਂ ਸਮੇਤ ਖੁੱਲ੍ਹੇ ਵਾਹਨ ਵਿੱਚ ਅੰਬਾਲਾ ਛਾਉਣੀ ਦੇ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਪੁੱਜੇ ਅਤੇ ਨਾਮਜ਼ਦਗੀ ਦਾਖ਼ਲ ਕੀਤੀ। ਅਨਿਲ ਵਿੱਜ ਨੇ ਕਿਹਾ ਕਿ ਅੰਬਾਲਾ ਵਾਸੀਆਂ ਵਿੱਚ ਪੂਰਾ ਉਤਸ਼ਾਹ ਹੈ।  ਉਹ ਇਸ ਤੋਂ ਪਹਿਲਾਂ ਵੀ ਛੇ ਵਾਰ ਮੈਨੂੰ ਚੋਣ ਜਿਤਾ ਚੁੱਕੇ ਹਨ ਅਤੇ ਇਸ ਵਾਰ ਉਹ ਮੈਨੂੰ ਸੱਤਵੀਂ ਵਾਰ ਚੋਣ ਜਿਤਾਉਣਗੇ।

ਵਿਜ ਨੇ ਕਿਹਾ ਕਿ ਇਸ ਵਾਰ ਸੱਤਵੀਂ ਵਾਰ ਨਾਅਰੇ ਤੋਂ ਇਲਾਵਾ ਮੇਰਾ ਨਾਅਰਾ ਹੈ, ਅਸੀਂ ਕੰਮ ਕੀਤਾ ਹੈ, ਅਸੀਂ ਕੰਮ ਕਰਾਂਗੇ। ਇਸ ਲਈ ਮੇਰੇ ਤੋਂ ਇਲਾਵਾ ਹੋਰ ਕੋਈ ਇਹ ਨਾਅਰਾ ਨਹੀਂ ਲਗਾ ਸਕਦਾ ਕਿਉਂਕਿ ਅੰਬਾਲਾ ਛਾਉਣੀ ਵਿੱਚ ਸਿਰਫ਼ ਮੈਂ ਹੀ ਕੰਮ ਕੀਤਾ ਹੈ। ਇਸ ਦੌਰਾਨ ਵਿਜ ਨੇ ਕਾਂਗਰਸ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ‘ਚ ਪ੍ਰਚਾਰ ਕਰਨ ਲਈ ਝੂਠ ਦਾ ਸਹਾਰਾ ਲਿਆ ਅਤੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੇ ਝੂਠ ਬੋਲਣ ਦੀ ਫੈਕਟਰੀ ਖੋਲ੍ਹ ਦਿੱਤੀ ਹੈ ਅਤੇ ਇੱਥੋਂ ਹੀ ਉਹ ਝੂਠ ਬੋਲਣ ਦੇ ਨਵੇਂ-ਨਵੇਂ ਤਰੀਕੇ ਕੱਢ ਰਹੀ ਹੈ।

Leave a Reply