ਪਟਿਆਲਾ : MSP ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਬੀਤੇ ਦਿਨ 83ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਸ਼ੰਭੂ ਅਤੇ ਖਨੌਰੀ ਸਰਹੱਦ (The Shambhu and Khanuri Border) ‘ਤੇ 83ਵੇਂ ਦਿਨ ਵੀ ਮੋਰਚਾ ਜਾਰੀ ਰਿਹਾ।

ਦੂਜੇ ਪਾਸੇ ਸ਼ੰਭੂ ਰੇਲਵੇ ਟ੍ਰੈਕ 19ਵੇਂ ਦਿਨ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ ਅਤੇ ਦਰਜਨਾਂ ਟਰੇਨਾਂ ਅੱਜ ਵੀ ਰੱਦ ਰਹਿਣਗੀਆਂ। ਪੂਰਾ ਉੱਤਰੀ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਲਗਾਤਾਰ 19 ਦਿਨਾਂ ਤੋਂ ਚੱਲੀ ਇਸ ਹੜਤਾਲ ਦੌਰਾਨ ਕਰੋੜਾਂ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਵਪਾਰੀ ਤੇ ਲੋਕ ਵੀ ਕਾਫੀ ਦੁਖੀ ਨਜ਼ਰ ਆ ਰਹੇ ਹਨ। ਦੂਜੇ ਪਾਸੇ ਅੱਜ ਰਾਜਪੁਰਾ ਵਿੱਚ ਵੀ ਕਿਸਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ।

Leave a Reply