ਝਬਾਲ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਜੱਸਾ ਸਿੰਘ ਝਬਾਲ (Leader Jassa Singh Jhabal) ਜੋ ਪ੍ਰਧਾਨ ਬਲਜੀਤ ਸਿੰਘ ਬੱਲੂ ਬਾਬਾ ਬਘੇਲ ਸਿੰਘ ਵਾਲਾ ਦੀ ਅਗਵਾਈ ਵਿੱਚ ਜਥਾ ਲੈ ਕੇ ਸ਼ੰਭੂ ਬਾਰਡਰ ‘ਤੇ ਪਹੁੰਚੇ ਸਨ, ਦੀ ਬੀਤੇ ਕੱਲ੍ਹ ਹਰਿਆਣਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਅਤੇ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦਾ ਇਲਾਜ ਉਥੇ ਨਿੱਜੀ ਹਸਪਤਾਲ ਕੀਤਾ ਜਾ ਰਿਹਾ ਹੈ।
ਜੱਸਾ ਸਿੰਘ ਜੋ ਝਬਾਲ (ਬਾਬਾ ਬਘੇਲ ਸਿੰਘ )ਪੰਚਾਇਤ ਦਾ ਵਸਨੀਕ ਹੈ, ਦੇ ਦੋ ਪੁੱਤ ਫੌਜ ਵਿੱਚ ਦੇਸ਼ ਦੇ ਬਾਰਡਰਾਂ ‘ਤੇ ਦੇਸ਼ ਦੀ ਰਾਖੀ ਕਰ ਰਹੇ ਹਨ, ਜਦੋਂ ਕਿ ਜੱਸਾ ਸਿੰਘ ਆਪ ਕਿਸਾਨੀ ਹੱਕਾਂ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ੰਭੂ ਬਾਰਡਰ (Shambhu border) ‘ਤੇ ਕਿਸਾਨਾਂ ਨਾਲ ਡਟੇ ਹੋਏ ਸਨ। ਜਿੱਥੇ ਬੀਤੇ ਕੱਲ੍ਹ ਪੁਲਿਸ ਨਾਲ ਕਿਸਾਨਾਂ ਦੀ ਹੋਈ ਟੱਕਰ ਵਿੱਚ ਜ਼ਖ਼ਮੀ ਹੋ ਗਏ।
ਜਿਸ ਦੀ ਪੁਸ਼ਟੀ ਕਰਦਿਆਂ ਇਥੋਂ ਕਿਸਾਨਾਂ ਦਾ ਜਥਾ ਲੈ ਕੇ ਗਏ ਪ੍ਰਧਾਨ ਬਲਜੀਤ ਸਿੰਘ ਬੱਲੂ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਜੱਸਾ ਸਿੰਘ ਜੱਸਾ ਸਿੰਘ ਫੱਟੜ ਹੋ ਗਿਆ ਹੈ ਪਰ ਸਾਡੇ ਸਾਰੇ ਕਿਸਾਨ ਸਿੰਘ ਉਥੇ ਪੁਲਿਸ ਦੇ ਜਬਰ ਦੇ ਬਾਵਜੂਦ ਵੀ ਪੂਰੇ ਹੌਂਸਲੇ ਨਾਲ ਡਟੇ ਹੋਏ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੱਕ ਡਟੇ ਰਹਿਣਗੇ।