Advertisement

ਸ਼ੂਗਰ ਦੇ ਮਰੀਜ਼ ਇਸ ਤਰ੍ਹਾਂ ਕਰ ਸਕਦੇ ਹਨ ਆਪਣੀ ਕਿਡਨੀ ਦਾ ਬਚਾਅ

Health News : ਭਾਰਤ ਵਿੱਚ, ਪਿਛਲੇ ਕੁਝ ਸਾਲਾਂ ਵਿੱਚ ਕਿਡਨੀ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਵਿੱਚ ਕਿਡਨੀ ਦੀ ਬਿਮਾਰੀ ਮੌਤ ਦਾ ਸੱਤਵਾਂ ਸਭ ਤੋਂ ਵੱਡਾ ਕਾਰਨ ਬਣ ਗਈ ਹੈ। ਕਿਡਨੀ ‘ਤੇ ਸਾਡੀਆਂ ਰੋਜ਼ਾਨਾ ਦੀਆਂ ਆਦਤਾਂ ਅਤੇ ਖਾਣ-ਪੀਣ ਬੁਰਾ ਪ੍ਰਭਾਵ ਪਾਉਂਦੀ ਹੈ। ਇਸ ਤੋਂ ਇਲਾਵਾ ਕਈ ਬਿਮਾਰੀਆਂ ਵਿੱਚ ਕਿਡਨੀ ਉੱਤੇ ਅਸਰ ਹੋਣ ਲੱਗਦਾ ਹੈ। ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਵਿੱਚ, ਕਿਡਨੀ ਦੀਆਂ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਸ਼ੂਗਰ ਵਧਾਉਣ ਨਾਲ ਕਿਡਨੀ ਲਈ ਖ਼ਤਰਾ ਵੱਧ ਜਾਂਦਾ ਹੈ। ਇੱਕ ਸਟੱਡੀ ਦੀ ਮੰਨੀਏ ,ਤਾਂ ਕਰੀਬ 70% ਸ਼ੂਗਰ ਮਰੀਜ਼ ਕਿਡਨੀ ਦੀ ਬਿਮਾਰੀ ਤੋਂ ਪੀੜਤ ਹਨ। ਇਸ ਤੋਂ ਇਲਾਵਾ, ਤਣਾਅ, ਇੰਗਜੈਂਟੀ ਅਤੇ ਹਾਈ ਬਲੱਡ ਪ੍ਰੈਸ਼ਰ ਵੀ ਗੁਰਦੇ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ।

ਖੁਰਾਕ ਰਾਹੀਂ ਕਿਡਨੀ ਨੂੰ ਕਾਫ਼ੀ ਹੱਦ ਤੱਕ ਡੀਟੌਕਸ ਕੀਤਾ ਜਾ ਸਕਦਾ ਹੈ। ਇਸ ਦੇ ਲਈ ਆਪਣੀ ਖੁਰਾਕ ਵਿੱਚ ਮੌਸਮੀ ਫਲ ਸ਼ਾਮਲ ਕਰੋ। ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ। ਜ਼ਿਆਦਾ ਲੂਣ ਕਿਡਨੀ ‘ਤੇ ਵੀ ਅਸਰ ਪਾਉਂਦਾ ਹੈ। ਰੋਜ਼ਾਨਾ ਬਹੁਤ ਸਾਰਾ ਪਾਣੀ ਪੀਓ ਅਤੇ ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਬਚੋ। ਕਿਡਨੀ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਕੁਝ ਕਸਰਤ ਜਰੂਰ ਕਰੋ। ਦਵਾਈਆਂ, ਖਾਸ ਕਰਕੇ ਪੈਨ੍ਕਿਲਰ ਲੈਣ ਤੋਂ ਬਚੋ।

ਭਾਵੇਂ ਤੁਹਾਨੂੰ ਕਿਡਨੀ ਦੀ ਕੋਈ ਬਿਮਾਰੀ ਨਹੀਂ ਹੈ, ਪਰ ਸਰੀਰ ਵਿੱਚ ਹੋਣ ਵਾਲੀਆਂ ਕਈ ਬਿਮਾਰੀਆਂ ਵੀ ਕਿਡਨੀ ਨੂੰ ਪ੍ਰਭਾਵਿਤ ਕਰਨ ਲੱਗਦੀਆਂ ਹਨ। ਜਿਸ ਵਿੱਚ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ, ਹਾਈ ਬਲੱਡ ਸ਼ੂਗਰ ਲੈਵਲ ਅਤੇ ਵਧਦਾ ਭਾਰ ਉਹ ਬਿਮਾਰੀਆਂ ਹਨ ਜੋ ਕਿਡਨੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ।

ਕਿਡਨੀ ਨੂੰ ਸਿਹਤਮੰਦ ਰੱਖਣ ਲਈ ਕੀ ਖਾਣਾ ਚਾਹੀਦਾ ਹੈ

ਪਾਣੀ ਦੀ ਮਾਤਰਾ ਵਧਾਓ।
ਨਮਕ ਅਤੇ ਖੰਡ ਘਟਾਓ।
ਜ਼ਿਆਦਾ ਫਾਈਬਰ ਲਓ।
ਮੇਵੇ ਜ਼ਰੂਰ ਖਾਣੇ ਚਾਹੀਦੇ ਹਨ।
ਸਾਬਤ ਅਨਾਜ ਖਾਓ
ਪ੍ਰੋਟੀਨ ਲੈਣਾ ਯਕੀਨੀ ਬਣਾਓ।
ਪੱਥਰਚੱਟ ਦੇ ਪੱਤੇ
ਨਮਕ ਦਾ ਸੇਵਨ ਘੱਟ ਕਰੋ
ਕਿਡਨੀ ਨੂੰ ਸਿਹਤਮੰਦ ਬਣਾਉਣ ਦੇ ਘਰੇਲੂ ਉਪਚਾਰ

ਕਿਡਨੀ ਨੂੰ ਸਿਹਤਮੰਦ ਬਣਾਉਣ ਲਈ, ਰੋਜ਼ਾਨਾ ਗੋਖਰੂ ਪਾਣੀ ਪੀਓ। ਇਸ ਦੇ ਲਈ, ਗੋਖਰੂ ਨੂੰ ਪਾਣੀ ਵਿੱਚ ਉਬਾਲੋ, ਤੇ ਇਸ ਨੂੰ ਠੰਡਾ ਕਰੋ ਅਤੇ ਦਿਨ ਵਿੱਚ ਇੱਕ ਵਾਰ ਗੋਖਰੂ ਦਾ ਪਾਣੀ ਪੀਓ। ਕਿਡਨੀ ਨੂੰ ਸਿਹਤਮੰਦ ਬਣਾਉਣ ਲਈ, ਹਰ ਰੋਜ਼ ਸਵੇਰੇ ਨਿੰਮ ਦੇ ਪੱਤਿਆਂ ਦਾ 1 ਚਮਚ ਰਸ ਪੀਓ। ਸ਼ਾਮ ਨੂੰ ਪਿੱਪਲ ਦੇ ਪੱਤਿਆਂ ਦਾ 1 ਚਮਚ ਰਸ ਪੀਓ। ਇਸ ਨਾਲ ਕਿਡਨੀ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਹੋਵੇਗਾ ਅਤੇ ਬਿਮਾਰੀਆਂ ਦੂਰ ਰਹਿਣਗੀਆਂ।

The post ਸ਼ੂਗਰ ਦੇ ਮਰੀਜ਼ ਇਸ ਤਰ੍ਹਾਂ ਕਰ ਸਕਦੇ ਹਨ ਆਪਣੀ ਕਿਡਨੀ ਦਾ ਬਚਾਅ appeared first on TimeTv.

Leave a Reply

Your email address will not be published. Required fields are marked *