ਸ਼ਰਾਬ ਘੁਟਾਲੇ ਮਾਮਲੇ ‘ਚ ਕੇ.ਕਵਿਤਾ ਨੂੰ ਦਿੱਲੀ ਦੀ ਅਦਾਲਤ ‘ਚ ਕੀਤਾ ਗਿਆ ਪੇਸ਼
By admin / March 23, 2024 / No Comments / Punjabi News
ਨਵੀਂ ਦਿੱਲੀ : ਸ਼ਰਾਬ ਘੁਟਾਲੇ ਮਾਮਲੇ ‘ਚ ਬੀ.ਆਰ.ਐੱਸ. ਆਗੂ ਕੇ.ਕਵਿਤਾ (BRS Leader K.Kavita) ਨੂੰ ਅੱਜ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ (Delhi’s Rose Avenue court) ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਗੈਰ-ਕਾਨੂੰਨੀ ਗ੍ਰਿਫ਼ਤਾਰੀ ਹੈ। ਇਹ ਸਿਆਸੀ ਕੇਸ ਹੈ, ਮਨਘੜਤ ਕੇਸ ਹੈ, ਝੂਠਾ ਕੇਸ ਹੈ।
ਇਸ ਦੇ ਨਾਲ ਹੀ ਕਵਿਤਾ ਦਾ ਈ.ਡੀ ਰਿਮਾਂਡ ਤਿੰਨ ਦਿਨ ਹੋਰ ਵਧਾ ਦਿੱਤਾ ਗਿਆ ਹੈ। ਅੱਜ ਸੱਤ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਈ.ਡੀ ਨੇ ਕੇ.ਕਵਿਤਾ ਦਾ ਪੰਜ ਹੋਰ ਦਿਨ ਦਾ ਰਿਮਾਂਡ ਅਦਾਲਤ ਤੋਂ ਮੰਗਿਆ ਸੀ, ਜਿਸ ‘ਤੇ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਅਦਾਲਤ ਨੇ ਉਨ੍ਹਾਂ ਦਾ ਤਿੰਨ ਦਿਨ ਦਾ ਈ.ਡੀ ਨੂੰ ਰਿਮਾਂਡ ਦੇ ਦਿੱਤਾ ਸੀ।
ਇਸ ਦੇ ਨਾਲ ਹੀ ਈ.ਡੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ਦੀ ਵੀ ਤਲਾਸ਼ੀ ਲਈ ਗਈ ਸੀ, ਪਰ ਫੋਰੈਂਸਿਕ ਸਾਇੰਸ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਜਾਂਚ ਦੌਰਾਨ ਕਵਿਤਾ ਨੇ ਡਾਟਾ ਡਿਲੀਟ ਕਰ ਦਿੱਤਾ ਸੀ, ਹੁਣ ਉਨ੍ਹਾਂ ਤੋਂ ਪੁੱਛਗਿੱਛ ਲਈ ਪੰਜ ਦਿਨ ਦੇ ਹੋਰ ਰਿਮਾਂਡ ਦੀ ਲੋੜ ਹੈ।