ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ (Shahjahanpur district of Uttar Pradesh) ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਸ਼ਨੀਵਾਰ ਦੇਰ ਰਾਤ ਉੱਤਰਾਖੰਡ ‘ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਇਕ ਟਰੱਕ ਪਲਟ ਜਾਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਇਹ ਘਟਨਾ ਸ਼ਾਹਜਹਾਂਪੁਰ ਜ਼ਿਲੇ ਦੇ ਖੁਟਾਰ ਥਾਣਾ ਖੇਤਰ ‘ਚ ਉਸ ਸਮੇਂ ਵਾਪਰੀ ਜਦੋਂ ਬੈਲੇਸਟ ਅਤੇ ਪੱਥਰਾਂ ਨਾਲ ਭਰਿਆ ਇਕ ਟਰੱਕ ਸੜਕ ਕਿਨਾਰੇ ਇਕ ਢਾਬੇ ‘ਤੇ ਖੜ੍ਹੀ ਬੱਸ ਨਾਲ ਟਕਰਾ ਗਿਆ ਅਤੇ ਉਸ ‘ਤੇ ਪਲਟ ਗਿਆ। ਜਿਸ ਕਾਰਨ ਸ਼ਰਧਾਲੂਆਂ ਨੂੰ ਕੁਚਲ ਦਿੱਤਾ ਗਿਆ। ਬੱਸ ‘ਚ ਸਵਾਰ ਸਾਰੇ ਸ਼ਰਧਾਲੂ ਸੀਤਾਪੁਰ ਜ਼ਿਲੇ ਦੇ ਕਮਲਾਪੁਰ ਥਾਣਾ ਖੇਤਰ ‘ਚ ਸਥਿਤ ਜੇਠਾ ਪਿੰਡ ਦੇ ਰਹਿਣ ਵਾਲੇ ਸਨ।
ਮਿਲੀ ਜਾਣਕਾਰੀ ਮੁਤਾਬਕ ਸ਼ਾਹਜਹਾਂਪੁਰ ਦੇ ਐੱਸ.ਪੀ ਅਸ਼ੋਕ ਕੁਮਾਰ ਮੀਨਾ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਸਾਨੂੰ ਸੂਚਨਾ ਮਿਲੀ ਕਿ ਖੁਟਾਰ ਥਾਣਾ ਖੇਤਰ ‘ਚ ਇਕ ਬੱਸ ਪੂਰਨਗਿਰੀ ਜਾ ਰਹੀ ਹੈ। ਸ਼ਰਧਾਲੂ ਬੱਸ ਦੇ ਅੰਦਰ ਬੈਠੇ ਹਨ ਅਤੇ ਕੁਝ ਸ਼ਰਧਾਲੂ ਇੱਕ ਢਾਬੇ ‘ਤੇ ਖਾਣਾ ਖਾ ਰਹੇ ਹਨ। ਟਰੱਕ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਉੱਤੇ ਪਲਟ ਗਿਆ , ਕੁੱਲ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ।