ਜਾਪਾਨ : ਜਾਪਾਨ (Japan) ਦੀ ਮੌਸਮ ਵਿਗਿਆਨ ਏਜੰਸੀ ਨੇ ਅੱਜ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਟੋਕੀਓ ਦੇ ਦੱਖਣ ਵਿਚ ਇਕ ਦੂਰ-ਦੁਰਾਡੇ ਟਾਪੂ ਸਮੂਹ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ। ਦੂਰ-ਦੁਰਾਡੇ ਬੀਚ ‘ਤੇ ਆਏ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ।
ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਨੇ ਕਿਹਾ ਕਿ ਅੱਜ ਸਵੇਰੇ ਇਜ਼ੂ ਟਾਪੂ ਦੇ ਤੱਟ ‘ਤੇ 5.9 ਤੀਬਰਤਾ ਦਾ ਭੂਚਾਲ ਆਇਆ ਅਤੇ ਕੁਝ ਮਿੰਟਾਂ ਬਾਅਦ ਖੇਤਰ ਵਿੱਚ ਇੱਕ ਮੀਟਰ ਉੱਚੀਆਂ ਲਹਿਰਾਂ ਦੇ ਨਾਲ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ, ਜੇ.ਐਮ.ਏ ਨੇ ਦੱਸਿਆ ਕਿ ਹਾਚੀਜੋ ਟਾਪੂ ਦੇ ਯੇਨ ਜ਼ਿਲ੍ਹੇ ਵਿੱਚ ਲਗਭਗ 50 ਸੈਂਟੀਮੀਟਰ ਦੀ ਸੁਨਾਮੀ ਦਾ ਪਤਾ ਲਗਾਇਆ ਗਿਆ ਸੀ। ਏਜੰਸੀ ਨੇ ਕਿਹਾ ਕਿ ਆਫਸ਼ੋਰ ਭੂਚਾਲ ਹਾਚੀਜੋ ਟਾਪੂ ਦੇ ਲਗਭਗ 180 ਕਿਲੋਮੀਟਰ ਦੱਖਣ ਵਿਚ ਆਇਆ, ਜੋ ਕਿ ਟੋਕੀਓ ਤੋਂ ਲਗਭਗ 300 ਕਿਲੋਮੀਟਰ ਦੱਖਣ ਵਿਚ ਹੈ।
ਜਾਪਾਨ ਦੇ NHK ਰਾਜ ਟੈਲੀਵਿਜ਼ਨ ਚੈਨਲ ਦੇ ਅਨੁਸਾਰ, ਹਾਚੀਜੋ ਟਾਪੂ ਦੇ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਭੂਚਾਲ ਮਹਿਸੂਸ ਨਹੀਂ ਕੀਤਾ ਅਤੇ ਸਿਰਫ ਸੁਨਾਮੀ ਦੀਆਂ ਚੇਤਾਵਨੀਆਂ ਸੁਣੀਆਂ। ਜਾਪਾਨ ‘ਰਿੰਗ ਆਫ ਫਾਇਰ’ ਵਿੱਚ ਸਥਿਤ ਹੈ। ਇਹ ਪ੍ਰਸ਼ਾਂਤ ਮਹਾਸਾਗਰ ਦਾ ਅਜਿਹਾ ਖੇਤਰ ਹੈ ਜਿੱਥੇ ਭੂਚਾਲ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।