ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਸਲਮਾਨ ਅਤੇ ਉਨ੍ਹਾਂ ਦੇ ਰਿਸ਼ਤਿਆਂ ਬਾਰੇ ਵੀ ਖੁੱਲ੍ਹ ਕੇ ਗੱਲ ਕਰਦੀ ਹੈ। ਇਸ ਦੌਰਾਨ ਖਬਰ ਆ ਰਹੀ ਹੈ ਕਿ ਸੋਮੀ ਅਲੀ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਸੋਮੀ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ।

ਇਸ ਦੌਰਾਨ ਉਸ ‘ਤੇ ਹਮਲਾ ਕੀਤਾ ਗਿਆ ਅਤੇ ਉਸ ਦਾ ਹੱਥ ਫਰੈਕਚਰ ਹੋ ਗਿਆ। ਇੰਨਾ ਹੀ ਨਹੀਂ ਉਸ ਨੂੰ ਕਈ ਸੱਟਾਂ ਵੀ ਲੱਗੀਆਂ ਹਨ। ਸੋਮੀ ਅਲੀ ਆਪਣੇ ਆਪ ਨੂੰ ਇੱਕ ਸਮਾਜਿਕ ਕਾਰਕੁਨ ਵੀ ਦੱਸਦੀ ਹੈ।

48 ਸਾਲਾ ਸੋਮੀ ਦਾ ਕਹਿਣਾ ਹੈ ਕਿ ਉਹ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਬਚਾਉਣ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਦੀ ਹੈ। ਪਰ ਇਸ ਮਾਮਲੇ ਵਿੱਚ ਉਸਦਾ ਅਨੁਭਵ ਬਿਲਕੁਲ ਵੱਖਰਾ ਸੀ। ਅਭਿਨੇਤਰੀ ਮੁਤਾਬਕ ਮਨੁੱਖੀ ਤਸਕਰੀ ਦੀ ਸ਼ਿਕਾਰ ਇਕ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸਮੱਗਲਰਾਂ ਨੇ ਉਸ ਦਾ ਹੱਥ ਮਰੋੜ ਦਿੱਤਾ। ਇਸ ਕਾਰਨ ਉਸ ਦੇ ਹੱਥ ਦੀ ਹੱਡੀ ਟੁੱਟ ਗਈ। ਸੋਮੀ ਨੇ ਅੱਗੇ ਕਿਹਾ, ”ਜਦੋਂ ਮੈਂ ਪੀੜਤ ਨੂੰ ਬਚਾਉਣ ਲਈ ਆਪਣੀ ਕਾਰ ਵਿੱਚ ਬਾਹਰ ਨਿਕਲੀ ਤਾਂ ਅਚਾਨਕ ਤਸਕਰ ਆ ਗਏ, ਉਨ੍ਹਾਂ ਵਿੱਚੋਂ ਇੱਕ ਨੇ ਮੇਰਾ ਖੱਬਾ ਹੱਥ ਫੜ ਕੇ ਇਸ ਤਰ੍ਹਾਂ ਮਰੋੜਿਆ ਕਿ ਮੈਂ ਦਰਦ ਨਾਲ ਚੀਕਣ ਲੱਗੀ।”

Leave a Reply