ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੀ ਔਰਤਾਂ ਹੁਣ ਨਹੀਂ ਕਰ ਸਕਣਗੀਆਂ ਆਧਾਰ ਕਾਰਡ ਦੀ ਵਰਤੋਂ
By admin / June 22, 2024 / No Comments / Punjabi News
ਚੰਡੀਗੜ੍ਹ: ਪੰਜਾਬ ਵਿੱਚ ਆਧਾਰ ਕਾਰਡ (Aadhaar card) ਨਾਲ ਸਰਕਾਰੀ ਬੱਸਾਂ (Government Buses) ਵਿੱਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖ਼ਬਰ ਹੈ। ਦਰਅਸਲ, ਹੁਣ ਆਧਾਰ ਕਾਰਡ ਬੰਦ ਹੋਣ ਜਾ ਰਿਹਾ ਹੈ ਅਤੇ ਸਰਕਾਰੀ ਬੱਸਾਂ ਵਿੱਚ ਆਧਾਰ ਕਾਰਡ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਫਿਲਹਾਲ ਪੰਜਾਬ ਸਰਕਾਰ ਇਸ ਸਬੰਧੀ ਨਵੀਂ ਯੋਜਨਾ ‘ਤੇ ਵਿਚਾਰ ਕਰ ਰਹੀ ਹੈ ਅਤੇ ਇਸ ਸਬੰਧੀ ਪ੍ਰਸਤਾਵ ਲਿਆਂਦਾ ਗਿਆ ਹੈ।
ਉਪਰੋਕਤ ਜਾਣਕਾਰੀ ਪੰਜਾਬ ਰੋਡਵੇਜ਼ ਦੇ ਐਸ.ਡੀ.ਓ. ਗੁਰਪ੍ਰੀਤ ਸਿੰਘ ਖਹਿਰਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਫਤ ਬੱਸ ਸੇਵਾ ਵਿੱਚ ਬਦਲਾਅ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੁਤਾਬਕ 2 ਹੋਰ ਕਾਰਡਾਂ ਦਾ ਸੁਝਾਅ ਦਿੱਤਾ ਜਾ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ ਕਈ ਵਾਰ ਬੱਸ ਕੰਡਕਟਰ ਆਧਾਰ ਕਾਰਡ ਨੰਬਰ ਨੋਟ ਕਰਨ ‘ਚ ਗਲਤੀ ਕਰਦੇ ਹਨ ਅਤੇ ਉਨ੍ਹਾਂ ਕੋਲ ਪੂਰਾ ਡਾਟਾ ਨਹੀਂ ਹੁੰਦਾ। ਇਸ ਕਾਰਨ ਹੁਣ ਆਧਾਰ ਕਾਰਡ ਬੰਦ ਹੋ ਸਕਦੇ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪੰਜਾਬ ‘ਚ ਹਰ ਮਹੀਨੇ ਕਰੋੜਾਂ ਔਰਤਾਂ ਆਧਾਰ ਕਾਰਡ ਨਾਲ ਸਰਕਾਰੀ ਬੱਸਾਂ ‘ਚ ਮੁਫਤ ਸਫਰ ਕਰਦੀਆਂ ਹਨ। ਇਸ ਕਾਰਨ ਇਸ ਮੁਹਿੰਮ ਤਹਿਤ ਦੋ ਹੋਰ ਕਾਰਡ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਦਿਖਾ ਕੇ ਔਰਤਾਂ ਬੱਸਾਂ ਵਿੱਚ ਮੁਫ਼ਤ ਸਫ਼ਰ ਦਾ ਲਾਭ ਲੈ ਸਕਦੀਆਂ ਹਨ ਅਤੇ ਕੰਡਕਟਰਾਂ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਇਸ ਦੇ ਨਾਲ ਹੀ ਉਨ੍ਹਾਂ ਕੋਲ ਪੂਰਾ ਡਾਟਾ ਹੋਣਾ ਚਾਹੀਦਾ ਹੈ। ਆਰ.ਐਫ.ਆਈ.ਡੀ. (ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ) ਜਾਂ NCMC (ਨੈਸ਼ਨਲ ਕਾਮਨ ਮੋਬਿਲਿਟੀ ਕਾਰਡ) 2 ਨਵੇਂ ਕਾਰਡ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਸਕਦੀ ਹੈ। ਤੁਹਾਨੂੰ ਇਹਨਾਂ ਦੋਨਾਂ ਵਿੱਚੋਂ ਕਿਸੇ ਇੱਕ ਕਾਰਡ ਦੀ ਵਰਤੋਂ ਕਰਨ ਲਈ ਕਿਹਾ ਜਾ ਸਕਦਾ ਹੈ। ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਮੁਫਤ ਯਾਤਰਾ ਦਾ ਲਾਭ ਲੈਣ ਵਾਲੀਆਂ ਔਰਤਾਂ ਨੂੰ ਉਕਤ ਕਾਰਡ ਬਣਵਾਉਣੇ ਪੈਣਗੇ। ਫਿਲਹਾਲ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਡ ਕਦੋਂ ਸ਼ੁਰੂ ਹੋਣਗੇ ਪਰ ਬੱਸਾਂ ‘ਚ ਵਰਤੇ ਜਾਣ ਵਾਲੇ ਆਧਾਰ ਕਾਰਡ ਹੁਣ ਬੰਦ ਹੋ ਸਕਦੇ ਹਨ।