ਲੁਧਿਆਣਾ : ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ (Ravneet Bittu) ਤੋਂ ਸਰਕਾਰੀ ਘਰ ਖਾਲੀ ਕਰਵਾਉਣ ਨੂੰ ਲੈ ਕੇ ਨਗਰ ਨਿਗਮ ਨੂੰ ਲੈ ਕੇ ਚੱਲ ਰਹੇ ਵਿਵਾਦ ‘ਚ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਆ ਗਏ ਹਨ। ਇਸ ਤਹਿਤ ਸੀ.ਐਮ. ਮਾਨ ਨੇ ਬਿੱਟੂ ਦੇ ਭਾਜਪਾ ਦਫ਼ਤਰ ਵਿੱਚ ਰੁਕਣ ਨੂੰ ਡਰਾਮਾ ਕਰਾਰ ਦਿੱਤਾ ਹੈ।

ਸੀ.ਐਮ. ਮਾਨ ਨੇ ਕਿਹਾ ਕਿ ਬਿੱਟੂ ਕਈ ਸਾਲਾਂ ਤੋਂ ਬਿਨ੍ਹਾਂ ਕਿਸੇ ਅਲਾਟਮੈਂਟ ਦੇ ਸਰਕਾਰੀ ਮਕਾਨ ਵਿੱਚ ਰਹਿ ਰਹੇ ਸਨ ਅਤੇ ਹੁਣ ਜਦੋਂ ਇਹ ਗੱਲ ਸਾਹਮਣੇ ਆਈ ਹੈ ਤਾਂ ਬਿੱਟੂ ਨੂੰ 1.83 ਕਰੋੜ ਰੁਪਏ ਦਾ ਕਿਰਾਇਆ ਵਸੂਲਣ ਤੋਂ ਬਾਅਦ ਹੀ ਨਾਮਜ਼ਦਗੀ ਭਰਨ ਲਈ ਐਨ.ਓ.ਸੀ. ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿੱਟੂ ਭਾਜਪਾ ਦਫ਼ਤਰ ‘ਚ ਫਰਸ਼ ‘ਤੇ ਵਿਛਾਏ ਗੱਦੇ ‘ਤੇ ਸੌਣ ਦੀ ਵੀਡੀਓ ਬਣਾ ਰਿਹਾ ਹੈ, ਜਦੋਂ ਕਿ ਇੰਨੀ ਵੱਡੀ ਗਿਣਤੀ ‘ਚ ਲੋਕ ਫੁੱਟਪਾਥ ‘ਤੇ ਸੌਂਦੇ ਹਨ ਤਾਂ ਇਸ ਡਰਾਮੇ ਦੀ ਕੀ ਲੋੜ ਹੈ। ਸੀ.ਐਮ. ਦੇ ਇਸ ਬਿਆਨ ਬਾਰੇ ਬਿੱਟੂ ਨੇ ਕਿਹਾ ਕਿ ਸੀ.ਐਮ. ਮਾਨ ਫੁੱਟਪਾਥ ‘ਤੇ ਸੌਂ ਰਹੇ ਲੋਕਾਂ ਦਾ ਮਜ਼ਾਕ ਉਡਾ ਰਹੇ ਹਨ, ਕੀ ਇਹ ਇਨਸਾਨ ਨਹੀਂ ਹਨ ਜਦਕਿ ਇਨ੍ਹਾਂ ਲੋਕਾਂ ਨੂੰ ਪਨਾਹ ਦੇਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਅਤੇ ਸਰਕਾਰ ਦੀ ਹੈ।

Leave a Reply