ਉੱਤਰ ਪ੍ਰਦੇਸ਼ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੇ ਸਹਿਯੋਗੀ ਰਾਸ਼ਟਰੀ ਲੋਕ ਦਲ (ਆਰ.ਐੱਲ.ਡੀ.) ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਦਰਮਿਆਨ ਕਿਹਾ ਕਿ ਭਾਜਪਾ ਹੀ ਪਾਰਟੀਆਂ ਨੂੰ ਤੋੜਨਾ ਜਾਣਦੀ ਹੈ ਅਤੇ ਉਹ ਇਹ ਵੀ ਜਾਣਦੀ ਹੈ ਕਿ ਕਦੋਂ ਕਿਸਨੂੰ ਖ੍ਰੀਦਣਾ ਹੈ। ਯਾਦਵ ਨੇ ਵਾਰਾਣਸੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਐਲਡੀ ਵੱਲੋਂ ਭਾਜਪਾ ਨਾਲ ਹੱਥ ਮਿਲਾਉਣ ਦੀਆਂ ਅਟਕਲਾਂ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਾਰਟੀਆਂ ਨੂੰ ਤੋੜਨਾ ਜਾਣਦੀ ਹੈ। ਕਦੋਂ ਕਿਸ ਨੂੰ ਲੈਣਾ ਹੈ ਉਹ ਜਾਣਦੀ ਹੈ ।

ਉਹ ਇਹ ਵੀ ਜਾਣਦੀ ਹੈ ਕਿ ਕਿਵੇਂ ਧੋਖਾ ਦੇਣਾ ਹੈ। ਚੰਡੀਗੜ੍ਹ ‘ਚ ਤੁਸੀਂ ਦੇਖਿਆ ਕਿ ਕਿਵੇਂ ਹੋਈ ਬੇਈਮਾਨੀ ਹੋਈ ਹੈ। ਭਾਰਤੀ ਜਨਤਾ ਪਾਰਟੀ ਇਹ ਵੀ ਜਾਣਦੀ ਹੈ ਕਿ ਕਦੋਂ ਕਿਸ ਨੂੰ ਖਰੀਦਣਾ ਹੈ। ਇਸ ਤਰ੍ਹਾਂ ਹੀ ਇਹ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਕਦੋਂ ਅਤੇ ਕਿਵੇਂ ਕੀ ਕਰਨਾ ਹੈ। ਕਿਸ ਨੂੰ ਈਡੀ ਭੇਜਣੀ ਹੈ, ਕਿਸ ਨੂੰ ਸੀਬੀਆਈ ਭੇਜਣੀ ਹੈ, ਇਨਕਮ ਟੈਕਸ ਦੇ ਛਾਪੇ ਕਦੋਂ ਅਤੇ ਕਿੱਥੇ ਕਰਨੇ ਹਨ ਅਤੇ ਕਿਸ ਪੱਤਰਕਾਰ ਨੂੰ ਕਦੋਂ ਚੁੱਪ ਕਰਾਉਣਾ ਹੈ।

ਭਾਜਪਾ ਹਮੇਸ਼ਾ ਭਾਰਤ ਮਾਤਾ ਦੇ ਪ੍ਰਤੀ ਸਮਰਪਣ ਨਾਲ ਕੰਮ ਕਰਨ ਵਾਲੀ ਪਾਰਟੀ ਹੈ: ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ
ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਲਖਨਊ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਲੋਕ ਦਲ ਅਤੇ ਭਾਜਪਾ ‘ਚ ਕਥਿਤ ਤੌਰ ‘ਤੇ ਵੱਧ ਰਹੀ ਨੇੜਤਾ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਰਾਜਨੀਤੀ ‘ਚ ਹਮੇਸ਼ਾ ਸੰਭਾਵਨਾਵਾਂ ਹੁੰਦੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਭਾਰਤ ਮਾਤਾ ਲਈ ਵਚਨਬੱਧ ਹੈ ।

ਇਹ ਇੱਕ ਪਾਰਟੀ ਹੈ ਜੋ ਸਮਰਪਣ ਨਾਲ ਕੰਮ ਕਰਦੀ ਹੈ। ਉਹ ਉੱਤਰ ਪ੍ਰਦੇਸ਼ ਦੇ ਸਰਬਪੱਖੀ ਵਿਕਾਸ ਲਈ ਸਮਰਥਨ ਕਰਨ ਵਾਲੇ ਲੋਕਾਂ ਦੇ ਨਾਲ ਹਨ। ਅਸੀਂ ਸਾਰਿਆਂ ਦਾ ਦਿਲੋਂ ਸਵਾਗਤ ਕਰਦੇ ਹਾਂ। ਕਾਂਗਰਸ ਵਿਧਾਇਕ ਦਲ ਦੀ ਨੇਤਾ ਅਰਾਧਨਾ ਮਿਸ਼ਰਾ ਨੇ ਆਰਐਲਡੀ ਦੇ ਬੀਜੇਪੀ ਨਾਲ ਹੱਥ ਮਿਲਾਉਣ ਦੀਆਂ ਅਟਕਲਾਂ ਬਾਰੇ ਕਿਹਾ, ਵੇਖੋ, ਇਹ ਚਰਚਾ ਮੀਡੀਆ ਵਿੱਚ ਚੱਲ ਰਹੀ ਹੈ। ਇਸ ਤੋਂ ਇਲਾਵਾ, ਜਿੱਥੋਂ ਤੱਕ ਗਠਜੋੜ ਦਾ ਸਵਾਲ ਹੈ, ਉਥੇ ਸਭ ਕੁਝ ਠੀਕ ਹੈ। ਕੋਈ ਚਿੰਤਾ ਕਰਨ ਦੀ ਗੱਲ ਨਹੀਂ ਹੈ।

SP-RLD ਨੇ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ
ਤੁਹਾਨੂੰ ਦੱਸ ਦੇਈਏ ਕਿ ਸਪਾ ਅਤੇ ਆਰਐਲਡੀ ਨੇ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਅਤੇ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜੀਆਂ ਸਨ। ਆਰਐਲਡੀ ਅਤੇ ਸਪਾ ਨੇ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਅਤੇ ਸਪਾ ਨੇ ਗਠਜੋੜ ਦੇ ਤਹਿਤ ਆਰਐਲਡੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ  7 ਸੀਟਾਂ ਦਿੱਤੀਆਂ ਸਨ। ਹਾਲਾਂਕਿ ਆਰਐਲਡੀ ਜ਼ਿਆਦਾ ਸੀਟਾਂ ਦੀ ਮੰਗ ਕਰ ਰਹੀ ਸੀ।

Leave a Reply