November 5, 2024

ਸਭ ਤੋਂ ਵੱਡਾ ਤੂਫਾਨ ਮਿਲਟਨ ਅੱਜ ਅਮਰੀਕਾ ਤੇ ਟੈਂਪਾ ਦੇ ਤੱਟ ਨਾਲ ਟਕਰਾਵੇਗਾ,ਹੋ ਸਕਦਾ ਹੈ ਭਾਰੀ ਨੁਕਸਾਨ

ਮੈਕਸੀਕੋ: ਮੈਕਸੀਕੋ ਦੀ ਖਾੜੀ ‘ਚ ਉੱਠਿਆ ਸਦੀ ਦਾ ਸਭ ਤੋਂ ਵੱਡਾ ਤੂਫਾਨ ਮਿਲਟਨ (The Biggest Storm Milton) ਅੱਜ ਅਮਰੀਕਾ ਦੇ ਫਲੋਰੀਡਾ ਅਤੇ ਟੈਂਪਾ ਦੇ ਤੱਟ ਨਾਲ ਟਕਰਾਉਣ ਜਾ ਰਿਹਾ ਹੈ। ਰਾਸ਼ਟਰੀ ਤੂਫਾਨ ਕੇਂਦਰ ਨੇ ਇਸ ਤੂਫਾਨ ਨੂੰ ਸ਼੍ਰੇਣੀ-5 ਦੱਸਿਆ ਹੈ, ਜੋ 250 ਤੋਂ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਅਤੇ ਭਾਰੀ ਮੀਂਹ ਨਾਲ ਤਬਾਹੀ ਮਚਾ ਸਕਦਾ ਹੈ।

ਇਸ ਕਾਰਨ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ ਅਤੇ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ। ਇਸ ਭਿਆਨਕ ਤੂਫਾਨ ਨਾਲ ਲਗਭਗ 5 ਕਰੋੜ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਸਰਕਾਰੀ ਏਜੰਸੀਆਂ ਨੇ ਐਮਰਜੈਂਸੀ ਲਗਾ ਦਿੱਤੀ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਕੰਮ ਜਾਰੀ ਹੈ। ਇਹ ਤੂਫਾਨ ਫਲੋਰੀਡਾ ਅਤੇ ਟੈਂਪਾ ਨੂੰ ਪਾਰ ਕਰਨ ਤੋਂ ਬਾਅਦ ਅਟਲਾਂਟਿਕ ਮਹਾਸਾਗਰ ਵਿੱਚ ਚਲਾ ਜਾਵੇਗਾ।

ਇਸ ਦੌਰਾਨ ਐਟਲਾਂਟਿਕ ਮਹਾਸਾਗਰ ਵੱਲ ਵਧ ਰਹੇ ਹਰੀਕੇਨ ਮਿਲਟਨ ਨੇ ਮੈਕਸੀਕੋ ਦੀ ਖਾੜੀ ‘ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਫਲੋਰੀਡਾ ਅਤੇ ਅਮਰੀਕਾ ਦੇ ਹੋਰ ਤੱਟਵਰਤੀ ਸੂਬਿਆਂ ‘ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਸਮੁੰਦਰ ‘ਚੋਂ 15 ਫੁੱਟ ਉੱਚੀਆਂ ਲਹਿਰਾਂ ਉੱਠਣ ਅਤੇ 18 ਇੰਚ ਤੱਕ ਮੀਂਹ ਪੈਣ ਦੇ ਨਾਲ ਤੂਫਾਨੀ ਹਵਾਵਾਂ ਚੱਲਣ ਦਾ ਖਤਰਾ ਹੈ, ਜਿਸ ਕਾਰਨ ਤੱਟਵਰਤੀ ਇਲਾਕਿਆਂ ‘ਚ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ।

ਫਲੋਰੀਡਾ ਦੇ ਗਵਰਨਰ ਨੇ ਤੁਰੰਤ ਕਾਰਵਾਈ ਕਰਦੇ ਹੋਏ 51 ਕਾਉਂਟੀਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਫੌਜ ਅਤੇ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। 1,311 ਉਡਾਣਾਂ ਨੂੰ ਮੋੜ ਦਿੱਤਾ ਗਿਆ ਅਤੇ 1,500 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦੋਂ ਕਿ ਟੈਂਪਾ ਅਤੇ ਓਰਲੈਂਡੋ ਹਵਾਈ ਅੱਡੇ ਵੀ ਬੰਦ ਕਰ ਦਿੱਤੇ ਗਏ।

ਰਾਸ਼ਟਰਪਤੀ ਜੋਅ ਬਿਡੇਨ ਨੇ ਵੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਪਣੀਆਂ ਵਿਦੇਸ਼ੀ ਯਾਤਰਾਵਾਂ ਮੁਲਤਵੀ ਕਰ ਦਿੱਤੀਆਂ ਹਨ। ਟੈਂਪਾ ਵਿੱਚ ਆਖਰੀ ਵਾਰ 1921 ਵਿੱਚ ਇੰਨਾ ਵੱਡਾ ਤੂਫਾਨ ਆਇਆ ਸੀ, ਜਿਸ ਵਿੱਚ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋਇਆ ਸੀ।

By admin

Related Post

Leave a Reply