ਨਵੀਂ ਦਿੱਲੀ: ਦਿੱਲੀ-ਐੱਨ.ਸੀ.ਆਰ. (The Delhi-NCR) ‘ਚ ਇਕ ਵਾਰ ਫਿਰ ਤੋਂ ਸਬਜ਼ੀਆਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਰਾਜਧਾਨੀ ਦੇ ਪ੍ਰਚੂਨ ਬਾਜ਼ਾਰ ਵਿੱਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ, ਆਲੂ 40 ਰੁਪਏ ਅਤੇ ਪਿਆਜ਼ 50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਟਮਾਟਰ ਦੀ ਔਸਤ ਕੀਮਤ 58.25 ਰੁਪਏ ਪ੍ਰਤੀ ਕਿਲੋ ਹੈ। ਹਾਲਾਂਕਿ ਕਈ ਸ਼ਹਿਰਾਂ ਵਿੱਚ ਕੀਮਤਾਂ 130 ਰੁਪਏ ਤੱਕ ਪਹੁੰਚ ਗਈਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਗਰਮੀ ਵਧਣ ਨਾਲ ਝਾੜ ’ਤੇ ਮਾੜਾ ਅਸਰ ਪਿਆ ਹੈ।

ਐਨ.ਸੀ.ਆਰ. ਵਿੱਚ ਮਦਰ ਡੇਅਰੀ ਦੇ ਸੈਫਲ ਸਟੋਰਾਂ ਵਿੱਚ ਟਮਾਟਰ 75 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦੋਂ ਕਿ ਥੋਕ ਬਾਜ਼ਾਰ ਵਿੱਚ ਇਹ 50-60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਨੂੰ ਬਲਿੰਕਿਟ ‘ਤੇ 100 ਰੁਪਏ ‘ਚ ਵੇਚਿਆ ਜਾ ਰਿਹਾ ਹੈ। ਟਮਾਟਰ ਤੇ ਪਿਆਜ਼ ਦੀਆਂ ਕੀਮਤਾਂ ਵਧਣ ਨਾਲ ਸ਼ਾਕਾਹਾਰੀ ਥਾਲੀ ਮਹਿੰਗੀ ਹੋ ਗਈ ਹੈ।

ਸਾਲਾਨਾ ਆਧਾਰ ‘ਤੇ ਟਮਾਟਰ ਦੀਆਂ ਕੀਮਤਾਂ ‘ਚ 30 ਫੀਸਦੀ, ਆਲੂ ਦੀਆਂ ਕੀਮਤਾਂ ‘ਚ 59 ਫੀਸਦੀ ਅਤੇ ਪਿਆਜ਼ ਦੀਆਂ ਕੀਮਤਾਂ ‘ਚ 46 ਫੀਸਦੀ ਦਾ ਵਾਧਾ ਹੋਇਆ ਹੈ। ਹਰ ਮਹੀਨੇ ਆਲੂ 9 ਫੀਸਦੀ ਅਤੇ ਪਿਆਜ਼ 15 ਫੀਸਦੀ ਮਹਿੰਗਾ ਹੋਇਆ ਹੈ। ਇਸ ਤੋਂ ਇਲਾਵਾ ਚੌਲ 13 ਫੀਸਦੀ ਅਤੇ ਦਾਲਾਂ 22 ਫੀਸਦੀ ਮਹਿੰਗੀਆਂ ਹੋ ਗਈਆਂ ਹਨ।

Leave a Reply