November 6, 2024

ਸਪੇਨ ‘ਚ ਭਾਰਤੀ ਮਹਿਲਾ ਤੇ ਪੁਰਸ਼ ਟੀਮਾਂ ਦੀ ਨਜ਼ਰ ਚੰਗੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ‘ਚ

MediaPunjab - ਖ਼ਬਰਾਂ

ਨਵੀਂ ਦਿੱਲੀ : ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮਾਂ ਮੰਗਲਵਾਰ ਤੋਂ ਸਪੇਨ ਦੇ ਟੇਰਾਸਾ ‘ਚ ਸ਼ੁਰੂ ਹੋ ਰਹੇ ਸਪੈਨਿਸ਼ ਹਾਕੀ ਫੈਡਰੇਸ਼ਨ (Spanish Hockey Federation) ਦੇ 100ਵੀਂ ਵਰ੍ਹੇਗੰਢ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੀਆਂ। ਭਾਰਤੀ ਪੁਰਸ਼ ਟੀਮ ਦਾ ਸਾਹਮਣਾ ਇੰਗਲੈਂਡ, ਨੀਦਰਲੈਂਡ ਅਤੇ ਮੇਜ਼ਬਾਨ ਸਪੇਨ ਨਾਲ ਹੋਵੇਗਾ ਜਦਕਿ ਮਹਿਲਾ ਟੀਮ ਟੂਰਨਾਮੈਂਟ ਵਿੱਚ ਇੰਗਲੈਂਡ ਅਤੇ ਸਪੇਨ ਨਾਲ ਭਿੜੇਗੀ। ਪੁਰਸ਼ ਟੀਮ ਲਈ ਇਹ ਟੂਰਨਾਮੈਂਟ 3 ਤੋਂ 12 ਅਗਸਤ ਤੱਕ ਚੇਨਈ ‘ਚ ਹੋਣ ਵਾਲੀ ਹੀਰੋ ਏਸ਼ੀਅਨ ਚੈਂਪੀਅਨਸ ਟਰਾਫੀ ਅਤੇ ਇਸ ਤੋਂ ਬਾਅਦ ਚੀਨ ਦੇ ਹਾਂਗਜ਼ੂ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਤਿਆਰੀ ਦਾ ਸੁਨਹਿਰੀ ਮੌਕਾ ਹੈ।

ਭਾਰਤੀ ਪੁਰਸ਼ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ, “ਸਪੇਨ ਵਿੱਚ ਹੋਣ ਵਾਲਾ ਟੂਰਨਾਮੈਂਟ ਸਾਨੂੰ ਸਖ਼ਤ ਵਿਰੋਧੀਆਂ ਦੇ ਖ਼ਿਲਾਫ਼ ਖੁਦ ਦਾ ਨਿਰਣਾ ਕਰਨ ਦਾ ਮੌਕਾ ਦੇਵੇਗਾ। ਇਸ ਨਾਲ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਕਿਹੜੇ ਖੇਤਰਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ, ਜਿਸ ਨਾਲ ਏਸ਼ੀਅਨ ਚੈਂਪੀਅਨਜ਼ ਟਰਾਫੀ ਅਤੇ ਏਸ਼ਿਆਈ ਖੇਡਾਂ ਲਈ ਸਾਡੀਆਂ ਤਿਆਰੀਆਂ ਮਜ਼ਬੂਤ ​​ਹੋਣਗੀਆਂ। ਉੱਥੇ ਰਣਨੀਤੀ ਨੂੰ ਲਾਗੂ ਕਰਨ ਅਤੇ ਟੀਮ ਭਾਵਨਾ ਨਾਲ ਵਧੀਆ ਪ੍ਰਦਰਸ਼ਨ ਕਰਨ ‘ਤੇ ਧਿਆਨ ਦਿੱਤਾ ਜਾਵੇਗਾ।

The post ਸਪੇਨ ‘ਚ ਭਾਰਤੀ ਮਹਿਲਾ ਤੇ ਪੁਰਸ਼ ਟੀਮਾਂ ਦੀ ਨਜ਼ਰ ਚੰਗੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ‘ਚ appeared first on Time Tv.

By admin

Related Post

Leave a Reply