November 5, 2024

ਸਪਾ ਮੁਖੀ ਅਖਿਲੇਸ਼ ਯਾਦਵ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਲਖਨਊ : ਉੱਤਰ ਪ੍ਰਦੇਸ਼ (Uttar Pradesh) ਦੇ ਸਾਬਕਾ ਮੁੱਖ ਮੰਤਰੀ ਸਪਾ ਮੁਖੀ ਅਖਿਲੇਸ਼ ਯਾਦਵ (SP chief Akhilesh Yadav) ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ। ਹੁਣ ਕਰਹਾਲ ਵਿਧਾਨ ਸਭਾ ਸੀਟ ‘ਤੇ ਉਪ ਚੋਣ ਹੋਵੇਗੀ। ਵਿਧਾਨ ਸਭਾ ਛੱਡਣ ਦੇ ਨਾਲ ਹੀ ਅਖਿਲੇਸ਼ ਨੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ।

ਅਖਿਲੇਸ਼ ਜਲਦੀ ਹੀ ਵਿਰੋਧੀ ਧਿਰ ਦੇ ਨੇਤਾ ਬਾਰੇ ਫੈਸਲਾ ਕਰਨਗੇ। ਇਸ ਦੇ ਨਾਲ ਹੀ ਫੈਜ਼ਾਬਾਦ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਨੇ ਵੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ, ਉਹ 2012 ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਵਿੱਚ ਮਿਲਕੀਪੁਰ ਵਿਧਾਨ ਸਭਾ ਹਲਕੇ ਤੋਂ ਜਿੱਤੇ ਸਨ।

ਸੂਤਰਾਂ ਮੁਤਾਬਕ ਅਖਿਲੇਸ਼ ਯਾਦਵ ‘ਪੀਡੀਏ’ ਫਾਰਮੂਲੇ ਤਹਿਤ ਤਿੰਨ ਨਾਵਾਂ ‘ਤੇ ਸੱਟਾ ਲਗਾ ਸਕਦੇ ਹਨ, ਜਿਨ੍ਹਾਂ ‘ਚ ਸ਼ਿਵਪਾਲ ਯਾਦਵ, ਇੰਦਰਜੀਤ ਸਰੋਜ ਅਤੇ ਕਮਲ ਫਾਰੂਕੀ ਦੇ ਨਾਂ ਸ਼ਾਮਲ ਹਨ। ਸ਼ਿਵਪਾਲ ਯਾਦਵ ਓ.ਬੀ.ਸੀ., ਇੰਦਰਜੀਤ ਸਰੋਜ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਜਦਕਿ ਕਮਲ ਫਾਰੂਕੀ ਮੁਸਲਿਮ ਹਨ। ਫਿਲਹਾਲ ਇਹ ਦੇਖਣਾ ਹੋਵੇਗਾ ਕਿ ਅਖਿਲੇਸ਼ ਕਿਸ ਦੇ ਨਾਂ ਨੂੰ ਮਨਜ਼ੂਰੀ ਦਿੰਦੇ ਹਨ।

By admin

Related Post

Leave a Reply