ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ (Ferozepur) ਤੋਂ ਖ਼ਬਰ ਸਾਹਮਣੇ ਆਈ ਹੈ ਜਿੱਥੇ ਦਿਨ-ਦਿਹਾੜੇ ਸਕੂਟੀ ਸਵਾਰ ਦੋ ਸਨੈਚਰਾਂ ਨੇ ਇੱਕ ਬਜ਼ੁਰਗ ਮਹਿਲਾਂ ਤੋਂ ਪਰਸ ਖੋ ਲਿਆ ਗਿਆ ਅਤੇ ਉੱਥੋਂ ਫਰਾਰ ਹੋ ਗਏ। ਸਨੈਚਰਾਂ ਵੱਲੋਂ ਪਰਸ ਝਪਟਣ ਕਾਰਨ ਬਜੁਰਗ ਮਹਿਲਾਂ ਸੜਕ ‘ਤੇ ਡਿੱਗ ਗਈ ਅਤੇ ਉਸਨੂੰ ਡੂੰਘੀਆਂ ਸੱਟਾਂ ਲੱਗੀਆ ਅਤੇ ਜਿਸ ਕਾਰਨ ਬਜੁਰਗ ਮਹਿਲਾਂ ਦਾ ਹਸਪਤਾਲ ‘ਚ ਇਲਾਜ ਚਲ ਰਿਹਾ ਹੈ।
ਦੱਸ ਦਈਏ ਕਿ ਮਹਿਲਾਂ ਆਪਣੇ ਪਤੀ ਅਤੇ ਧੀ ਦੇ ਨਾਲ ਜਾ ਰਹੀ ਸੀ ਜਿੱਥੇ ਸਨੈਚਰਾਂ ਨੇ ਪਿੱਛੋਂ ਆ ਕੇ ਉਸ ਤੋਂ ਪਰਸ ਖੋ ਲਿਆ ਤੇ ਉੱਥੋਂ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।