ਰੂਪਨਗਰ : ਨੰਗਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਡੇਢ ਸਾਲ ਦੀ ਬੱਚੀ ਜੋ ਆਪਣੇ ਮਾਤਾ-ਪਿਤਾ ਨਾਲ ਮੰਦਰ ਵਿੱਚ ਮੱਥਾ ਟੇਕਣ ਗਈ ਸੀ, ਮੱਥਾ ਟੇਕਦੇ ਸਮੇਂ ਬੱਚਾ ਦਾ ਪੈਰ ਫਿਸਲ ਗਿਆ ਤੇ ਬੱਚੀ ਸਤਲੁਜ ਦਰਿਆ ‘ਚ ਡਿੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਆਪਣੇ ਬੱਚਿਆਂ ਸਮੇਤ ਸਤਲੁਜ ਦਰਿਆ ਦੇ ਕੰਢੇ ਬਣੇ ਬਾਬਾ ਉਦੋ ਦੇ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ। ਮੱਥਾ ਟੇਕਣ ਤੋਂ ਬਾਅਦ ਪਰਿਵਾਰ ਨੇ ਇਸ਼ਨਾਨ ਕਰਨ ਦਾ ਮਨ ਕੀਤਾ। ਇਸ ਦੌਰਾਨ ਡੇਢ ਸਾਲ ਦੀ ਬੱਚੀ ਆਪਣਾ ਹੱਥ ਛੁਡਾ ਕੇ ਨਦੀ ਵੱਲ ਚਲੀ ਗਈ, ਜਿੱਥੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਨਦੀ ਵਿੱਚ ਜਾ ਡਿੱਗੀ।

ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਦਰਿਆ ਵਿੱਚ ਡਿੱਗਣ ਦਾ ਖਦਸ਼ਾ ਜ਼ਾਹਰ ਕਰਦਿਆਂ ਦੱਸਿਆ ਕਿ ਤੇਜ਼ ਵਹਾਅ ਦੇ ਕਾਰਨ ਬੱਚੀ ਪਾਣੀ ‘ਚ ਚਲੀ ਗਈ, ਜਿਸ ਕਾਰਨ ਨੰਗਲ ਪੁਲਿਸ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਬੱਚੀ ਆਪਣੇ ਮਾਤਾ ਪਿਤਾ ਦਾ ਹੱਥ ਛੁਡਾ ਕੇ ਨਦੀ ਵਿੱਚ ਜਾ ਡਿੱਗੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਲੜਕੀ ਦੇ ਪਿਤਾ ਨੇ ਮੌਕੇ ‘ਤੇ ਛਾਲ ਮਾਰ ਕੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ-ਪਿਤਾ ਆਪਣੀ ਚਾਰ ਸਾਲ ਦੀ ਅਤੇ ਡੇਢ ਸਾਲ ਦੀ ਬੱਚੀ ਨਾਲ ਮੰਦਰ ਦੇ ਦਰਸ਼ਨਾਂ ਲਈ ਆਏ ਹੋਏ ਸਨ। ਗੋਤਾਖੋਰਾਂ ਦੀ ਟੀਮ ਬੱਚੀ ਦੀ ਭਾਲ ‘ਚ ਲੱਗੀ ਹੋਈ ਸੀ ਪਰ ਹਨੇਰਾ ਹੋਣ ਕਾਰਨ ਸਰਚ ਆਪਰੇਸ਼ਨ ਰੋਕ ਦਿੱਤਾ ਗਿਆ ਅਤੇ ਅੱਜ ਫਿਰ ਤੋਂ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ।

Leave a Reply