ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਰਿਆਸੀ ‘ਚ ਹੋਏ ਵੈਸ਼ਨੋ ਦੇਵੀ (Vaishno Devi) ਸ਼ਰਧਾਲੂਆਂ ਦੀ ਬੱਸ ‘ਤੇ ਅੱਤਵਾਦੀ ਹਮਲੇ (The Terrorist Attack) ਨੂੰ ਲੈ ਕੇ ਵੱਡੇ ਖੁਲਾਸੇ ਹੋਏ ਹਨ। ਜਾਂਚ ਏਜੰਸੀਆਂ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਖਾਈਗਲ ਪਿੰਡ ਵਿੱਚ ਤਿੰਨ ਮਹੀਨੇ ਪਹਿਲਾਂ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ। ਮਾਰੇ ਗਏ ਦੋ ਅੱਤਵਾਦੀਆਂ ਅਬਦੁਲ ਵਹਾਬ ਅਤੇ ਸਨਮ ਜ਼ਫਰ ਦੇ ਨਾਲ ਸੋਪੋਰ ਵਿੱਚ 300 ਤੋਂ 400 ਜੇਹਾਦੀ ਇਕੱਠੇ ਹੋਏ ਸਨ।  ਇਸ ਇਕੱਠ ਵਿੱਚ ਭਾਰਤ ਵਿਰੁੱਧ ਜਲਦ ਹੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸੱਦਾ ਦਿੱਤਾ ਗਿਆ ਸੀ।

ਰਿਆਸੀ ਅੱਤਵਾਦੀ ਹਮਲੇ ਦੀ ਯੋਜਨਾ ਤਿੰਨ ਦਿਨ ਪਹਿਲਾਂ ਪਾਕਿਸਤਾਨ ਦੇ ਪੀ.ਓ.ਕੇ. ਦੇ ਇੱਕ ਪਿੰਡ ਵਿੱਚ ਕੀਤੀ ਗਈ ਸੀ। ਇਹ ਹਮਲਾ 9 ਜੂਨ ਨੂੰ ਹੋਇਆ ਸੀ। ਅੱਤਵਾਦੀਆਂ ਨੇ ਸ਼ਿਵਖੋੜੀ ਤੋਂ ਕਟੜਾ ਜਾ ਰਹੀ ਬੱਸ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ।  ਇਸ ਹਮਲੇ ‘ਚ 10 ਸ਼ਰਧਾਲੂ ਮਾਰੇ ਗਏ ਸਨ ਜਦਕਿ 33 ਹੋਰ ਜ਼ਖਮੀ ਹੋ ਗਏ ਸਨ। ਕਸ਼ਮੀਰ ਵਿੱਚ ਮਾਰੇ ਗਏ ਅੱਤਵਾਦੀ ਅਬਦੁਲ ਵਹਾਬ ਦੇ ਵਾਰਸਾਂ ਵੱਲੋਂ ਪੱਤਰ ਪੜ੍ਹ ਕੇ ਨੌਜਵਾਨਾਂ ਨੂੰ ਭਾਰਤ ਖ਼ਿਲਾਫ਼ ਜੇਹਾਦ ਦਾ ਸੱਦਾ ਦਿੱਤਾ ਗਿਆ। ਇਹ ਮੀਟਿੰਗ ਆਈ.ਐਸ.ਆਈ. ਦੇ ਇਸ਼ਾਰੇ ’ਤੇ ਸੱਦੀ ਗਈ ਸੀ।

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਤੋਂ ਇਲਾਵਾ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (JKLF) ਨਾਲ ਜੁੜੇ ਚਿਹਰੇ ਵੀ ਪ੍ਰੋਗਰਾਮ ‘ਚ ਮੌਜੂਦ ਸਨ। ਆਏ ਹੋਏ ਸੈਂਕੜੇ ਲੋਕਾਂ ਨੂੰ ਜਹਾਦ ਲਈ ਖੜ੍ਹੇ ਹੋਣ ਦਾ ਸੱਦਾ ਦਿੱਤਾ ਗਿਆ। ਅੱਤਵਾਦੀ ਹਮਲੇ ਪਿੱਛੇ ਲਸ਼ਕਰ-ਏ-ਤੋਇਬਾ ਦਾ ਹੱਥ ਦੱਸਿਆ ਜਾ ਰਿਹਾ ਹੈ। NIA ਇਸ ਹਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।  ਪਾਕਿਸਤਾਨ ਤੋਂ FATF ਦੀ ਤਲਵਾਰ ਹਟ ਗਈ ਹੈ ਅਤੇ IMF ਅਤੇ ਚੀਨ ਦੀ ਮਦਦ ਨਾਲ ਆਰਥਿਕ ਸੰਕਟ ਵੀ ਘੱਟ ਹੋਇਆ ਹੈ। ਹੁਣ ਆਉਣ ਵਾਲੇ ਮਹੀਨਿਆਂ ਵਿੱਚ ਪਾਕਿਸਤਾਨ ਫਿਰ ਤੋਂ ਕਸ਼ਮੀਰ ਨੂੰ ਖਰਾਬ ਕਰਨ ਲਈ ਆਪਣਾ ਪੁਰਾਣਾ ਜਿਹਾਦੀ ਬੁਨਿਆਦੀ ਢਾਂਚਾ ਸ਼ੁਰੂ ਕਰ ਰਿਹਾ ਹੈ।

Leave a Reply