ਵੇਰਕਾ ਤੋਂ ਬਾਅਦ ਹੁਣ ਇਸ ਬ੍ਰਾਂਡ ਦਾ ਦੁੱਧ ਵੀ ਹੋਇਆ ਮਹਿੰਗਾ
By admin / June 2, 2024 / No Comments / Punjabi News
ਪੰਜਾਬ : ਵੇਰਕਾ ਤੋਂ ਬਾਅਦ ਅੱਜ ‘ਅਮੂਲ’ ਬ੍ਰਾਂਡ ਦਾ ਦੁੱਧ ਵੀ ਮਹਿੰਗਾ ਹੋ ਗਿਆ ਹੈ। ਦਰਅਸਲ, ‘ਅਮੂਲ’ ਬ੍ਰਾਂਡ ਦੇ ਤਹਿਤ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੀ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (The Gujarat Cooperative Milk Marketing Federation),(GCMMF) ਨੇ ਸੋਮਵਾਰ ਯਾਨੀ ਅੱਜ (3 ਜੂਨ) ਤੋਂ ਦੇਸ਼ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਲਗਭਗ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਉਪਰੋਕਤ ਹੁਕਮਾਂ ਦੇ ਅਨੁਸਾਰ, ਹੁਣ ਅਮੂਲ ਗੋਲਡ ਦੀ ਕੀਮਤ 64 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 66 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਜਦੋਂ ਕਿ ਅਮੂਲ ਟੀ ਸਪੈਸ਼ਲ ਦੀ ਕੀਮਤ 62 ਰੁਪਏ ਤੋਂ ਵਧ ਕੇ 64 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੀ.ਸੀ.ਐਮ.ਐਮ.ਐਫ. ਨੇ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਨਾਲ ਵੱਧ ਤੋਂ ਵੱਧ ਪ੍ਰਚੂਨ ਮੁੱਲ ਵਿੱਚ 3 ਤੋਂ 4 ਪ੍ਰਤੀਸ਼ਤ ਦਾ ਵਾਧਾ ਹੋਵੇਗਾ, ਜੋ ਕਿ ਔਸਤ ਖੁਰਾਕੀ ਮਹਿੰਗਾਈ ਤੋਂ ਬਹੁਤ ਘੱਟ ਹੈ। ਲੋਕ ਸਭਾ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਜੀ.ਸੀ.ਐਮ.ਐਮ.ਐਫ. ਨੇ ਕਿਹਾ ਕਿ ਉਸ ਨੇ ਫਰਵਰੀ 2023 ਤੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ।