ਹਨੋਈ: ਵੀਅਤਨਾਮ (Vietnam) ਦੀ ਰਾਜਧਾਨੀ ਹਨੋਈ ‘ਚ ਅੱਜ ਸਵੇਰੇ ਇਕ ਇਮਾਰਤ (Building) ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਇਮਾਰਤ ਟ੍ਰੰਗ ਕਿਨਹ ਸਟਰੀਟ ਤੋਂ ਲਗਭਗ 2 ਮੀਟਰ ਚੌੜੀ ਅਤੇ ਲਗਭਗ 200 ਮੀਟਰ ਦੀ ਦੂਰੀ ‘ਤੇ ਇੱਕ ਤੰਗ ਗਲੀ ਵਿੱਚ ਸਥਿਤ ਹੈ, ਜਿੱਥੇ ਫਾਇਰਫਾਈਟਰਾਂ ਲਈ ਵਾਹਨਾਂ ਨਾਲ ਪਹੁੰਚਣਾ ਬਹੁਤ ਮੁਸ਼ਕਲ ਹੈ।

ਰਿਪੋਰਟ ਮੁਤਾਬਕ ਕਿਰਾਏ ‘ਤੇ ਦਿੱਤੀ ਗਈ ਇਸ ਬਹੁ-ਮੰਜ਼ਿਲਾ ਇਮਾਰਤ ਦੀ ਹਰ ਮੰਜ਼ਿਲ ‘ਤੇ ਦੋ ਕਮਰੇ ਹਨ ਅਤੇ ਪਹਿਲੀ ਮੰਜ਼ਿਲ ਦੀ ਵਰਤੋਂ ਇਲੈਕਟ੍ਰਿਕ ਸਾਈਕਲਾਂ ਦੀ ਵਿਕਰੀ ਅਤੇ ਮੁਰੰਮਤ ਲਈ ਕੀਤੀ ਜਾਂਦੀ ਹੈ। ਏਜੰਸੀ ਨੇ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਅੱਗ ਲੱਗਣ ਦਾ ਮੁੱਖ ਕਾਰਨ ਇਲੈਕਟ੍ਰਿਕ ਸਾਈਕਲ ‘ਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ

Leave a Reply