ਨਵੀਂ ਦਿੱਲੀ: ਓਲੰਪਿਕ ਚੈਂਪੀਅਨ ਨੀਰਜ ਚੋਪੜਾ (Olympic champion Neeraj Chopra) ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਅਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ (World Athletics Championship) ਵਿੱਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਜਿਸ ਨੇ ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਵਿੱਚ 88.17 ਮੀਟਰ ਥਰੋਅ ਨਾਲ ਇਹ ਉਪਲਬਧੀ ਹਾਸਲ ਕੀਤੀ।
ਭਾਰਤ ਦੇ ਕਿਸ਼ੋਰ ਜੇਨਾ ਪੰਜਵੇਂ ਸਥਾਨ ‘ਤੇ ਰਹੇ ਜਿਸ ਨੇ 84.77 ਮੀਟਰ ਦਾ ਆਪਣਾ ਨਿੱਜੀ ਸਰਵੋਤਮ ਥਰੋਅ ਸੁੱਟਿਆ। ਡੀ ਪੀ ਮਨੂ 84.14 ਮੀਟਰ ਦੀ ਸਰਵੋਤਮ ਥਰੋਅ ਨਾਲ ਛੇਵੇਂ ਸਥਾਨ ‘ਤੇ ਰਹੇ। ਵਿਸ਼ਵ ਚੈਂਪੀਅਨਸ਼ਿਪ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸਿਖਰਲੇ ਅੱਠ ਵਿੱਚ ਤਿੰਨ ਭਾਰਤੀ ਸ਼ਾਮਲ ਹੋਏ ਹਨ।
ਨੀਰਜ ਚੋਪੜਾ ਦੂਜੇ ਦੌਰ ਤੋਂ ਬਾਅਦ 88.17 ਮੀਟਰ ਨਾਲ ਸਿਖਰ ‘ਤੇ ਬਣੇ। ਇਸ ਦੇ ਨਾਲ ਹੀ ਜਰਮਨੀ ਦੇ ਜੂਲੀਅਨ ਵੇਬਰ ਦੂਜੇ ਦੌਰ ‘ਚ 85.79 ਮੀਟਰ ਸੁੱਟ ਕੇ ਦੂਜੇ ਸਥਾਨ ‘ਤੇ ਰਹੇ। ਜਦਕਿ ਇਸ ਦੌਰ ਤੋਂ ਬਾਅਦ ਚੈੱਕ ਗਣਰਾਜ ਦੇ ਜੈਕੋਬ ਵਾਡਲੇਚ 84.18 ਮੀਟਰ ਦੇ ਸਕੋਰ ਨਾਲ ਤੀਜੇ ਨੰਬਰ ‘ਤੇ ਰਹੇ।
ਭਾਰਤੀ ਦਿੱਗਜ ਨੇ ਤੀਜੇ ਦੌਰ ਵਿੱਚ 86.32 ਮੀਟਰ ਦੀ ਦੂਰੀ ਤੈਅ ਕੀਤੀ। ਇਸ ਦੇ ਨਾਲ ਹੀ ਇਸ ਦੌਰ ਤੋਂ ਬਾਅਦ ਪਾਕਿਸਤਾਨ ਦੇ ਅਰਸ਼ਦ ਨਦੀਮ 87.82 ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਹੇ। ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਇਸ ਤੋਂ ਪਹਿਲਾਂ ਨੀਰਜ ਚੋਪੜਾ ਓਲੰਪਿਕ ਤੋਂ ਇਲਾਵਾ ਡਾਇਮੰਡ ਲੀਗ ‘ਚ ਗੋਲਡ ਮੈਡਲ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਇਸ ਦਿੱਗਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਵੱਡਾ ਰਿਕਾਰਡ ਬਣਾਇਆ ਹੈ।
The post ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਨੀਰਜ ਚੋਪੜਾ ਨੇ ਜਿੱਤਿਆ ਗੋਲਡ ਮੈਡਲ appeared first on Time Tv.