ਭਾਗਲਪੁਰ: ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ JDU ਵਿਧਾਇਕ ਗੋਪਾਲ ਮੰਡਲ (JDU MLA Gopal Mandal) ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਉਨ੍ਹਾਂ ਦੀ ਹੀ ਪਾਰਟੀ ਦੇ ਨੇਤਾ ਨੇ ਗੋਪਾਲ ਮੰਡਲ ‘ਤੇ ਧਮਕੀਆਂ ਦੇਣ ਅਤੇ ਗਾਲ੍ਹਾਂ ਕੱਢਣ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੋਪਾਲਪੁਰ ਥਾਣਾ ਖੇਤਰ ਦੇ ਰਹਿਣ ਵਾਲੇ ਜੇ.ਡੀ.ਯੂ. ਨੇਤਾ ਅਤੇ ਹੋਟਲ ਸੰਚਾਲਕ ਨਰੇਸ਼ ਮੰਡਲ ਨੇ ਦੋਸ਼ ਲਗਾਇਆ ਕਿ ਗੋਪਾਲ ਮੰਡਲ ਨੇ ਜਾਤੀਗਤ ਗਾਲੀ ਗਲੋਚ ਕੀਤਾ ਅਤੇ ਉਨ੍ਹਾਂ ਦੇ ਹੋਟਲ ਨੂੰ ਢਾਹੁਣ ਦੀ ਧਮਕੀ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਪਿੰਡ ਖਾਗਰਾ ਵਿੱਚ ਲਾਈਨ ਹੋਟਲ ਹੈ, ਜਿੱਥੇ ਪਿਛਲੇ ਸ਼ੁੱਕਰਵਾਰ ਨੂੰ ਜੇ.ਡੀ.ਯੂ. ਦੇ ਸੂਬਾ ਜਨਰਲ ਸਕੱਤਰ ਵਰਿੰਦਰ ਕੁਮਾਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਦੌਰਾਨ ਵਿਧਾਇਕ ਗੋਪਾਲ ਮੰਡਲ ਨੇ ਉਨ੍ਹਾਂ ਨੂੰ ਇਕ-ਦੋ ਵਾਰ ਫੋਨ ਕੀਤਾ ਪਰ ਉਹ ਫੋਨ ਨਹੀਂ ਲੈ ਸਕੇ।

ਕੇਸ ਦਰਜ ਕਰ ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ 
ਜਦੋਂ ਰਾਤ ਵਿੱਚ ਨਰੇਸ਼ ਮੰਡਲ ਨੇ ਦੁਬਾਰਾ ਫੋਨ ਕੀਤਾ ਤਾਂ ਗੋਪਾਲ ਮੰਡਲ ਉਨ੍ਹਾਂ ਨੂੰ ਧਮਕੀ ਦੇਣ ਲੱਗੇ । ਵਿਧਾਇਕ ਨੇ ਕਿਹਾ ਕਿ ਮੇਰੇ ਦੁਸ਼ਮਣ ਨੂੰ ਬਠਾਂਦੇ ਹੋ , ਆਉਂਦੇ ਹੀ ਉੱਥੇ ਹੀ ਮਾਰ ਦਵਾਂਗੇ। ਉਨ੍ਹਾਂ ਨੇ ਜਾਤੀ ਆਧਾਰਿਤ ਗਾਲੀ ਗਲੋਚ ਕੀਤਾ ਅਤੇ ਸ਼ਿਕਾਇਤਕਰਤਾ ਦੇ ਹੋਟਲ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਨਰੇਸ਼ ਮੰਡਲ ਨੇ ਜੇ.ਡੀ.ਯੂ. ਵਿਧਾਇਕ ਗੋਪਾਲ ਮੰਡਲ ਦੇ ਖ਼ਿਲਾਫ਼ ਪਰਬਤਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply