ਵਿਆਹਾਂ ਦੇ ਸੀਜ਼ਨ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ
By admin / November 6, 2024 / No Comments / Punjabi News
ਨਵੀਂ ਦਿੱਲੀ: ਧਨਤੇਰਸ ਤੋਂ ਬਾਅਦ ਗਹਿਣੇ ਖਰੀਦਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਵਿਆਹਾਂ ਦੇ ਸੀਜ਼ਨ (The Wedding Season) ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ (Gold and Silver Prices) ‘ਚ ਵੱਡੀ ਗਿਰਾਵਟ ਆਈ ਹੈ। ਅੱਜ ਯਾਨੀ 7 ਨਵੰਬਰ ਨੂੰ ਹਾਜ਼ਿਰ ਬਾਜ਼ਾਰ ‘ਚ 22 ਕੈਰੇਟ ਸੋਨੇ ਦੀ ਕੀਮਤ 73,470 ਰੁਪਏ ਪ੍ਰਤੀ ਤੋਲਾ ‘ਤੇ ਆ ਗਈ, ਜਦਕਿ ਚਾਂਦੀ ਦੀ ਕੀਮਤ 91,700 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰਹੀ।
ਸੋਨੇ ਅਤੇ ਚਾਂਦੀ ਵਿੱਚ ਗਿਰਾਵਟ
30 ਅਕਤੂਬਰ ਨੂੰ ਸੋਨੇ ਦੀ ਕੀਮਤ 75,800 ਰੁਪਏ ਪ੍ਰਤੀ ਤੋਲਾ ਸੀ, ਜਦਕਿ ਚਾਂਦੀ 1 ਲੱਖ ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ। ਇਸ ਹਿਸਾਬ ਨਾਲ ਸੋਨਾ 2300 ਰੁਪਏ ਪ੍ਰਤੀ ਤੋਲਾ ਸਸਤਾ ਹੋਇਆ ਹੈ, ਜਦਕਿ ਚਾਂਦੀ 8300 ਰੁਪਏ ਦੇ ਕਰੀਬ ਸਸਤੀ ਹੋ ਗਈ ਹੈ।
ਵਿਆਹ ਦੇ ਸੀਜ਼ਨ ਵਿੱਚ ਰਾਹਤ
ਭਾਰਤ ਵਿੱਚ ਨਵੰਬਰ ਅਤੇ ਦਸੰਬਰ ਦੇ ਮਹੀਨਿਆਂ ਵਿੱਚ ਲਗਭਗ 48 ਲੱਖ ਵਿਆਹ ਹੋਣ ਜਾ ਰਹੇ ਹਨ। ਅਜਿਹੇ ‘ਚ ਲੋਕ ਸੋਨੇ-ਚਾਂਦੀ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਤ ਹਨ। ਪਰ ਅਮਰੀਕੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਆਈ ਹੈ, ਜਿਸ ਨਾਲ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਰਾਹਤ ਮਿਲੀ ਹੈ।
ਔਸਤਨ, ਭਾਰਤ ਵਿੱਚ, ਇੱਕ ਵਿਆਹ ਵਿੱਚ 20 ਤੋਂ 30 ਪ੍ਰਤੀਸ਼ਤ ਖਰਚ ਗਹਿਿਣਆਂ ‘ਤੇ ਹੁੰਦਾ ਹੈ। ਜੇਕਰ ਲਾੜਾ-ਲਾੜੀ ਦੋਵੇਂ 10 ਤੋਲੇ ਸੋਨਾ ਖਰੀਦਦੇ ਹਨ, ਤਾਂ ਵਿਆਹ ਵਿੱਚ ਲਗਭਗ 46,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ।
MCX ‘ਤੇ ਸੋਨੇ ਦੀਆਂ ਕੀਮਤਾਂ
ਹਾਲਾਂਕਿ ਅੱਜ MCX ‘ਤੇ ਸੋਨਾ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। 24 ਕੈਰੇਟ ਸੋਨੇ ਦੀ ਕੀਮਤ 76,426 ਰੁਪਏ ਹੈ, ਜਦਕਿ ਹਾਜ਼ਿਰ ਬਾਜ਼ਾਰ ‘ਚ ਸੋਨਾ 89,000 ਰੁਪਏ ਪ੍ਰਤੀ ਤੋਲਾ ਵਿਕ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਆ ਸਕਦਾ ਹੈ।
ਚੀਨ ਸਰਕਾਰ ਵੱਲੋਂ $1.4 ਟ੍ਰਿਲੀਅਨ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ, ਜਿਸਦਾ ਸਿੱਧਾ ਅਸਰ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਤੇ ਪਵੇਗਾ। ਇਸ ਲਈ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਫਾਇਦਾ ਉਠਾਉਂਦੇ ਹੋਏ, ਇਹ ਮੌਜੂਦਾ ਪੱਧਰਾਂ ‘ਤੇ ਖਰੀਦਣ ਦਾ ਵਧੀਆ ਮੌਕਾ ਹੋ ਸਕਦਾ ਹੈ।