ਨਵੀਂ ਦਿੱਲੀ: ਦੱਖਣੀ ਕਸ਼ਮੀਰ ਦੇ ਡਾਕਸੁਮ (Daksum) ‘ਚ ਇਕ ਵਾਹਨ ਖਾਈ ‘ਚ ਡਿੱਗਣ ਕਾਰਨ 5 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਡਾਕਸੁਮ ਇਲਾਕੇ ਦੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਵਾਹਨ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਖਾਈ ਵਿਚ ਜਾ ਡਿੱਗਾ।
ਲਾਰਨੂ ਦੇ ਤਹਿਸੀਲਦਾਰ ਸੈਯਦ ਮੁਈਜ਼ ਕਾਦਰੀ ਨੇ ਦੱਸਿਆ ਕਿ ਇਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਕਰੀਬ 8 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ, ਜਿਸ ਵਿੱਚ 5 ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਨੰਬਰ ਜੇ.ਕੇ 03 ਐੱਚ 9017 ਵਾਲਾ ਵਾਹਨ ਸੂਮੋ ਆਪਣਾ ਕੰਟਰੋਲ ਗੁਆ ਬੈਠਾ ਅਤੇ ਡਾਕਸੁਮ ਨੇੜੇ ਸੜਕ ਤੋਂ ਨੀਚੇ ਡਿੱਗ ਗਿਆ।
ਪੁਲਿਸ ਦੇ ਅਨੁਸਾਰ, ਉਹ ਜਿਸ ਟਾਟਾ ਸੂਮੋ ‘ਤੇ ਸਵਾਰ ਸਨ, ਉਹ ਡਾਕਸੁਮ ਨੇੜੇ ਕੰਟਰੋਲ ਗੁਆ ਬੈਠੀ ਅਤੇ ਸੜਕ ਤੋਂ ਪਲਟ ਗਈ। ਪੁਲਿਸ ਨੇ ਦੱਸਿਆ ਕਿ ਪੀੜਤਾਂ ਵਿੱਚ ਪੰਜ ਬੱਚੇ, ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ ਅਤੇ ਉਹ ਕਿਸ਼ਤਵਾੜ ਤੋਂ ਆ ਰਹੇ ਸਨ।